ਫਿਰੋਜ਼ਪੁਰ(ਮਨਦੀਪ) — ਥਾਣਾ ਜ਼ੀਰਾ 'ਚ ਪੈਂਦੇ ਸ਼ਮਸ਼ਾਨਘਾਟ 'ਚੋਂ ਇਕ ਵਿਅਕਤੀ ਨੂੰ ਆਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦੋਸ਼ੀ ਨੇ ਅਗਵਾ ਕੀਤੇ ਵਿਅਕਤੀ ਦੀ ਪਤਨੀ ਤੋਂ 3 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ ਅਤੇ ਰਾਸ਼ੀ ਨਾ ਦੇਣ 'ਤੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਨੇ ਆਗਵਾ ਹੋਏ ਵਿਅਕਤੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਦੇ ਸਹਾਇਕ ਇੰਸਪੈਕਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁਖੋਂ ਦੇਵੀ ਪਤਨੀ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 2 ਗਲੀ ਨੰਬਰ 2 ਨਵੀਂ ਖੁਆਜ਼ਾ ਹਨੁਮਾਨਗੜ੍ਹ ਨੇ ਦੱਸਿਆ ਕਿ ਉਹ ਆਪਣੇ ਪਤੀ ਸੁਖਦੇਵ ਸਿੰਘ ਨਾਲ ਰਿਸ਼ਤੇਦਾਰ ਜ਼ੀਰਾ 'ਚ ਕਿਸੇ ਦੇ ਸੰਸਕਾਰ 'ਤੇ ਆਈ ਸੀ। ਪੀੜਤਾ ਨੇ ਦੱਸਿਆ ਕਿ ਸੰਸਕਾਰ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਉਥੇ ਨਹੀਂ ਦੇਖਿਆ ਅਤੇ ਉਸਦੀ ਭਾਲ ਕਰਨ 'ਤੇ ਉਸਦਾ ਕੁਝ ਵੀ ਪਤਾ ਨਹੀਂ ਲੱਗਾ।
ਪੀੜਤਾ ਨੇ ਦੱਸਿਆ ਕਿ 8 ਅਗਸਤ ਨੂੰ ਮੀਰਿਆ ਰਾਮ ਪੁੱਤਰ ਗੰਗੂ ਰਾਮ ਵਾਸੀ ਅਜੀਤ ਮਗਰ ਤਲਵੰਡੀ ਭਾਈ ਦੇ ਘਰ ਉਸ ਦੇ ਪਤੀ ਨੇ ਫੋਨ ਕੀਤਾ ਕਿ ਦੋਸ਼ੀ ਨੇ ਉਸ ਨੂੰ ਬੰਦੀ ਬਣਾਇਆ ਹੋਇਆ ਹੈ। ਪੀੜਤ ਔਰਤ ਨੇ ਕਿਹਾ ਕਿ ਉਸ ਤੋਂ ਬਾਅਦ ਉਕਤ ਦੋਸ਼ੀ ਨੇ ਉਸ ਤੋਂ 3 ਲੱਖ ਰੁਪਏ ਦੀ ਫਿਰੋਤੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਸੁਖਦੇਵ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਦਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਦੋਸ਼ੀ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਬਠਿੰਡਾ 'ਚ ਪਿਓ ਨੇ 23 ਸਾਲਾ ਧੀ ਦਾ ਕਤਲ ਕਰਨ ਤੋਂ ਬਾਅਦ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY