Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    9:07:20 AM

  • drought affected farmers input subsidy rs 2500

    ਸੋਕਾ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ 2500 ਰੁਪਏ...

  • bjp nitin nabin general secretary appointed

    ਭਾਜਪਾ ਨੇ ਬਦਲਿਆ ਸੰਗਠਨ ਦਾ ਢਾਂਚਾ, ਵੱਖ-ਵੱਖ...

  • patiala 12th class student bhakra river

    ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ...

  • jalandhar hospital pregnant woman child

    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Hoshiarpur
  • ਪੈਟਰੋਲ ਪੰਪ ਲੁੱਟਣ ਤੇ ਫਿਰੌਤੀ ਮੰਗਣ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰ ਅਸਲੇ ਤੇ ਕਾਰ ਸਣੇ ਕਾਬੂ

PUNJAB News Punjabi(ਪੰਜਾਬ)

ਪੈਟਰੋਲ ਪੰਪ ਲੁੱਟਣ ਤੇ ਫਿਰੌਤੀ ਮੰਗਣ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰ ਅਸਲੇ ਤੇ ਕਾਰ ਸਣੇ ਕਾਬੂ

  • Edited By Shivani Attri,
  • Updated: 09 Jul, 2023 05:30 PM
Hoshiarpur
3 members of the petrol pump robbery gang arrested with weapons and a car
  • Share
    • Facebook
    • Tumblr
    • Linkedin
    • Twitter
  • Comment

ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਪੁਲਸ ਦੀ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਟਰੋਲ ਪੰਪ ਲੁੱਟਣ ਅਤੇ ਫਿਰੌਤੀ ਮੰਗਣ ਵਾਲੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਅਤੇ ਕਾਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਡਿਪਟੀ ਇੰਸਪੈਕਟਰ ਜਨਰਲ ਪੁਲਸ, ਜਲੰਧਰ ਰੇਂਜ ਸਵਪਨ ਸ਼ਰਮਾ ਨੇ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੀ ਮੌਜੂਦਗੀ ਵਿਚ ਪੁਲਸ ਲਾਈਨ ਹੁਸ਼ਿਆਰਪੁਰ ਵਿਖੇ ਕੀਤੀ ਗਈ ਅਹਿਮ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ।  ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚ ਮਨਰਾਜ ਰਾਜ ਪੁੱਤਰ ਰਣਵੀਰ ਸਿੰਘ ਵਾਸੀ ਚੱਬੇਵਾਲ, ਨਵਜੋਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਜਿਆਣ, ਥਾਣਾ ਚੱਬੇਵਾਲ ਅਤੇ ਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਿਆਣ ਥਾਣਾ ਚੱਬੇਵਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਮੁਲਜ਼ਮਾਂ ਖਿਲਾਫ਼ ਥਾਣਾ ਚੱਬੇਵਾਲ ਵਿਚ 7 ਜੂਨ 2023, ਥਾਣਾ ਹਰਿਆਣਾ ਵਿਚ 4 ਜੁਲਾਈ 2023, ਥਾਣਾ ਚੱਬੇਵਾਲ ਵਿਚ 8 ਜੁਲਾਈ 2023 ਅਤੇ ਥਾਣਾ ਚੱਬੇਵਾਲ ਵਿਚ ਹੀ 9 ਜੁਲਾਈ 2023 ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮ ਮਨਰਾਜ ਖਿਲਾਫ਼ ਅੰਮ੍ਰਿਤਸਰ ਵਿਖੇ 14 ਨਵੰਬਰ 2022 ਅਤੇ 22 ਮਈ 2023 ਨੂੰ ਐੱਨ. ਡੀ. ਪੀ. ਐਸ ਐਕਟ ਤਹਿਤ ਪਹਿਲਾਂ ਤੋਂ ਹੀ ਦੋ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 7.65 ਐਮ. ਐਮ ਦੇ ਤਿੰਨ ਪਿਸਤੌਲ, 19 ਰੌਂਦ ਅਤੇ ਕਾਲੇ ਰੰਗ ਦੀ ਇਕ ਸਕਾਰਪੀਓ ਕਾਰ ਬਰਾਮਦ ਕੀਤੀ ਗਈ ਹੈ।

ਡੀ. ਆਈ. ਜੀ ਨੇ ਦੱਸਿਆ ਕਿ ਦੱਸਿਆ ਕਿ ਇਹ ਗਿਰੋਹ ਅਮਰੀਕਾ ਰਹਿੰਦੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਚੱਬੇਵਾਲ, ਜੋਕਿ ਪੁਲਸ ਨੂੰ ਕਰੀਬ 18 ਵੱਖ-ਵੱਖ ਮੁਕੱਦਮਿਆਂ ਵਿਚ ਲੋੜੀਂਦਾ ਹੈ, ਦੇ ਨਿਰਦੇਸ਼ਾਂ ’ਤੇ ਫਿਰੌਤੀ ਮੰਗਣ ਦਾ ਧੰਦਾ ਕਰਦਾ ਹੈ। ਇਸ ਨੇ 7 ਜੂਨ 2023 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਕਸਬਾ ਚੱਬੇਵਾਲ ਵਿਚ ਸਥਿਤ ਇਕ ਦੁਕਾਨ ਤੋਂ ਫਿਰੌਤੀ ਲਈ ਫਾਇਰਿੰਗ ਕੀਤੀ ਸੀ, ਜਿਸ ’ਤੇ ਦੋਸ਼ੀਆਂ ਖਿਲਾਫ਼ ਥਾਣਾ ਚੱਬੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੇ ਹੀ ਥੋੜ੍ਹੇ ਸਮੇਂ ਵਿਚ ਇਸ ਗਿਰੋਹ ਨੂੰ ਟਰੇਸ ਕਰਕੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ। ਇਸੇ ਗਿਰੋਹ ਦੇ ਮੈਂਬਰਾਂ ਵੱਲੋਂ 3 ਜੁਲਾਈ 2023 ਨੂੰ ਕਸਬਾ ਹਰਿਆਣਾ ਦੇ ਘਾਸੀਪੁਰ ਦੇ ਵਿਸ਼ਾਲ ਫਿਊਲ ਕੇਅਰ ਪੈਟਰੋਲ ਪੰਪ ਦੇ ਕਰਿੰਦੇ ’ਤੇ ਗੋਲੀਆਂ ਚਲਾ ਕੇ ਲੁੱਟਖੋਹ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਉਸ ਨੂੰ ਜ਼ਖ਼ਮੀ ਕੀਤਾ ਸੀ। ਇਸ ਉਪਰੰਤ 4 ਜੁਲਾਈ 2023 ਨੂੰ ਕਸਬਾ ਮਾਹਿਲਪੁਰ ਵਿਚ ਸਥਿਤ ਚਾਹਤ ਪੈਟਰੋਲ ਪੰਪ ਜੈਜੋਂ ਰੋਡ ’ਤੇ ਗੋਲੀਆਂ ਚਲਾ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ, ਜਿਸ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਉਪਰੋਕਤ ਵਾਰਦਾਤਾਂ ਕਰਨ ’ਤੇ ਥਾਣਾ ਹਰਿਆਣਾ ਅਤੇ ਮਾਹਿਲਪੁਰ ਵਿਖੇ ਮੁਕੱਦਮੇ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬਲਵਿੰਦਰ ਸਿੰਘ ਉਰਫ਼ ਬਿੰਦਰ ਨੂੰ ਫਿਰੌਤੀ ਦੀ ਰਕਮ ਨਾ ਮਿਲਣ ’ਤੇ ਉਸ ਦੇ ਸਾਥੀਆਂ ਨੇ ਇਕ ਘਰ ਦੇ ਬਾਹਰ ਡਰਾਉਣ ਲਈ ਦੁਬਾਰਾ ਗੋਲੀਆਂ ਚਲਾਈਆਂ, ਜਿਸ ’ਤੇ ਥਾਣਾ ਚੱਬੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ।  

ਇਹ ਵੀ ਪੜ੍ਹੋ- ਸੂਬੇ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ-ਹਰਿਆਣਾ ਹਾਈਕੋਰਟ ਦੀ ਕਾਰਜਕਾਰਨੀ ਕਮੇਟੀ ਦਾ ਵੱਡਾ ਫ਼ੈਸਲਾ

ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਸ ਕਪਤਾਨ ਤਫ਼ਤੀਸ਼ ਸਰਬਜੀਤ ਸਿੰਘ ਬਾਹੀਆ, ਉੱਪ ਪੁਲਸ ਕਪਤਾਨ ਤਫ਼ਤੀਸ਼ ਪਰਮਿੰਦਰ ਸਿੰਘ ਮੰਡ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ. ਆਈ. ਏ ਸਟਾਫ਼ ਹੁਸ਼ਿਆਰਪੁਰ ਦੇ ਅਧੀਨ ਇਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਉਪਰੋਕਤ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਸਬੰਧੀ ਹੁਕਮ ਕੀਤਾ ਗਿਆ। ਇਸ ’ਤੇ 8 ਜੁਲਾਈ 2023 ਨੂੰ ਇਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ. ਆਈ. ਏ ਸਟਾਫ਼ ਹੁਸ਼ਿਆਰਪੁਰ ਨੂੰ ਗੁਪਤ ਸੂਚਨਾ ਮਿਲੀ ਕਿ ਮਨਰਾਜ ਰਾਜ ਪੁੱਤਰ ਰਣਵੀਰ ਸਿੰਘ ਵਾਸੀ ਚੱਬੇਵਾਲ, ਨਵਜੋਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਜਿਆਣ ਅਤੇ ਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਿਆਣ, ਜੋਕਿ ਬਲਵਿੰਦਰ ਸਿੰਘ ਉਰਫ ਬਿੰਦਰ ਨਾਲ ਗਰੁੱਪ ਬਣਾ ਕੇ ਸਾਜਿਸ਼ ਰਚ ਕੇ ਲੁੱਟਖੋਹ ਅਤੇ ਵੱਡੇ ਕਾਰੋਬਾਰੀਆਂ ਪਾਸੋਂ ਧਮਕੀ ਦੇ ਕੇ ਅਤੇ ਉਨ੍ਹਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਕਾਰੋਬਾਰੀ ਦਫ਼ਤਰਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਕੇ ਫਿਰੌਤੀ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਲੁਕ-ਛਿਪ ਕੇ ਰਹਿੰਦੇ ਹਨ, ਜੋ ਅਕਸਰ ਸੰਦੀਪ ਸਿਘ ਉਰਫ਼ ਭੀਮਾ ਪੁੱਤਰ ਬਲੀ ਸਿੰਘ ਵਾਸੀ ਭੀਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਘਰ ਆਉਂਦੇ ਰਹਿੰਦੇ ਹਨ ਅਤੇ ਅੱਜ ਵੀ ਸੰਦੀਪ ਸਿੰਘ ਉਰਫ਼ ਭੀਮਾ ਦੇ ਘਰ ਆ ਸਕਦੇ ਹਨ। 

ਇਹ ਪਤਾ ਲੱਗਾ ਕਿ ਇਨ੍ਹਾਂ ਨੇ ਆਪਣੀ ਦੁਸ਼ਮਣੀ ਕੱਢਣ ਲਈ ਆਪਣੇ ਸਾਥੀਆਂ ਰਾਹੀਂ ਸੰਦੀਪ ਸਿੰਘ ਉਰਫ਼ ਭੀਮੇ ਦਾ ਨੁਕਸਾਨ ਕਰਨਾ ਹੈ। ਇਸ ’ਤੇ ਪੁਲਿਸ ਕਪਤਾਨ ਤਫਤੀਸ਼ ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ਨੇ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ. ਆਈ. ਏ ਸਟਾਫ ਹੁਸ਼ਿਆਰਪਰ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਥਾਣਾ ਚੱਬੇਵਾਲ ਦੇ ਇਲਾਕੇ ਵਿਚ ਖੁਫ਼ੀਆ ਤੌਰ ’ਤੇ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਸੀ. ਆਈ. ਏ ਸਟਾਫ ਦੀ ਵਿਸ਼ੇਸ਼ ਟੀਮ ਦੇ ਕੁਝ ਕਰਮਚਾਰੀ ਸਿਵਲ ਵਰਦੀ ਵਿਚ ਅਤੇ ਕੁਝ ਕਰਮਚਾਰੀ ਵਰਦੀ ਵਿਚ ਸੰਦੀਪ ਸਿੰਘ ਉਰਫ਼ ਭੀਮਾ ਦੇ ਘਰ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਦੀ ਉਡੀਕ ਕਰਨ ਲੱਗੇ। ਕਰੀਬ 12 ਵਜੇ ਕਾਲੇ ਰੰਗ ਦੀ ਸਕਾਰਪੀਓ ਕਾਰ ਭੀਮਾ ਦੇ ਘਰ ਦੇ ਬਾਹਰ ਆ ਕੇ ਰੁਕੀ, ਜਿਸ ਵਿਚੋਂ ਤਿੰਨ ਨੌਜਵਾਨ ਉਤਰ ਕੇ ਭੀਮਾ ਦੇ ਰਿਹਾਇਸ਼ੀ ਕਮਰੇ ਵੱਲ ਆਏ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਿਵੇਂ ਹੀ ਪੁਲਿਸ ਪਾਰਟੀ ਕਮਰੇ ਤੋਂ ਬਾਹਰ ਨਿਕਲਣ ਲੱਗੀ ਤਾਂ ਮਨਰਾਜ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਕਦਮ ਆਪਣੇ-ਆਪਣੇ ਪਿਸਤੌਲ ਬਾਹਰ ਕੱਢ ਲਏ। ਇਸ ’ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਹਥਿਆਰ ਹੇਠਾਂ ਸੁੱਟ ਕੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਲਈ ਕਿਹਾ ਪਰੰਤੂ ਉਨ੍ਹਾਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ’ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਵਿਚ ਪਹਿਲਾਂ ਹਵਾਈ ਫਾਇਰ ਕੀਤਾ ਪਰੰਤੂ ਉਨ੍ਹਾਂ ਵੱਲੋਂ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ’ਤੇ ਪੁਲਿਸ ਪਾਰਟੀ ਨੇ ਆਪਣਾ ਬਚਾਅ ਕਰਨ ਲਈ ਫਾਇਰ ਕੀਤੇ। ਇਸ ਨਾਲ ਮਨਰਾਜ ਸਿੰਘ ਅਤੇ ਉਸ ਦੇ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਰਤੋਂ ਵਿਚ ਲਿਆਂਦੇ ਪਿਸਤੌਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਥਾਣਾ ਚੱਬੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਲੁਧਿਆਣਾ ਦੇ ਡਾਇੰਗ ਯੂਨਿਟ ਬੰਦ ਕਰਨ ਦੇ ਹੁਕਮ

ਡੀ. ਆਈ. ਜੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ’ਤੇ ਉਨ੍ਹਾਂ ਮੰਨਿਆਂ ਕਿ ਉਨ੍ਹਾਂ ਵੱਲੋਂ ਉਪਰੋਕਤ ਸਾਰੀਆਂ ਵਾਰਦਾਤਾਂ ਬਲਵਿੰਦਰ ਸਿੰਘ ਉਰਫ਼ ਬਿੰਦਰ ਦੇ ਕਹਿਣ ’ਤੇ ਆਪਣੇ ਵੱਖ-ਵੱਖ ਸਾਥੀਆਂ ਨਾਲ ਮਲ ਕੇ ਦਹਿਸ਼ਤ ਫੈਲਾਅ ਕੇ ਡਰ ਦਾ ਮਾਂਹੌਲ ਪੈਦਾ ਕਰਨ ਲਈ ਅਤੇ ਵੱਡੀਆਂ ਫਿਰੌਤੀਆਂ ਹਾਸਲ ਕਰਨ ਲਈ ਕੀਤੀਆਂ ਹਨ। ਜ਼ਖ਼ਮੀ ਮੁਲਜ਼ਮਾਂ ਮਨਰਾਜ ਰਾਜ ਅਤੇ ਨਵਜੋਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਹੈ ਜੋ ਜ਼ੇਰੇ ਇਲਾਜ ਹਨ। ਉਨ੍ਹਾਂ ਦੇ ਠੀਕ ਹੋਣ ਉਪਰੰਤ ਉਨਾਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਆਈ. ਜੀ ਸਵਪਨ ਸ਼ਰਮਾ ਨੇ ਕਿਹਾ ਕਿ ਹੁਸ਼ਿਆਰਪੁਰ ਪੁਲਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਜ਼ੁਰਮ ਨੂੰ ਠੱਲ ਪਾਈ ਗਈ ਹੈ।

ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

  • three people
  • arrested
  • petrol pump
  • robbery
  • gang
  • weapons
  • car
  • ਪੈਟਰੋਲ ਪੰਪ
  • ਲੁਟੇਰਾ ਗਿਰੋਹ
  • ਮੈਂਬਰ
  • ਗ੍ਰਿਫ਼ਤਾਰ

ਮੀਂਹ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਤਿਆਰ : ਮੀਤ ਹੇਅਰ

NEXT STORY

Stories You May Like

  • three robbers snatching a mobile phone from a swiggy deliveryman
    ਸਵੀਗੀ ਦੇ ਡਲਿਵਰੀਮੈਨ ਕੋਲੋਂ ਮੋਬਾਈਲ ਤੇ ਨਕਦੀ ਖੋਹਣ ਵਾਲੇ 3 ਲੁਟੇਰੇ ਕਾਰ ਸਮੇਤ ਕਾਬੂ
  • major action by lohian police
    ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ
  • smuggler arrested with 3 kg of poppy husk and a maruti car
    3 ਕਿਲੋ ਚੂਰਾ-ਪੋਸਤ ਤੇ ਮਾਰੂਤੀ ਕਾਰ ਸਮੇਤ ਸਮੱਗਲਰ ਗ੍ਰਿਫਤਾਰ
  • petrol pump salesman beaten up
    150 ਰੁਪਏ ਦੇ ਤੇਲ ਦੇ ਭੁਗਤਾਨ ਨੂੰ ਲੈ ਕੇ ਵਿਵਾਦ, ਪੈਟਰੋਲ ਪੰਪ ਸੇਲਜ਼ਮੈਨ ਦੀ ਕੁੱਟਮਾਰ
  • 3 smugglers arrested
    2 ਗਲੌਕ ਪਿਸਤੌਲ, 4 ਜ਼ਿੰਦਾ ਰੌਂਦ ਤੇ 50 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕਾਬੂ
  • illegal weapons and country made pistol seized
    ਨਾਜਾਇਜ਼ ਅਸਲੇ ਸਮੇਤ 3 ਕਾਬੂ, ਦੇਸੀ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ
  • car  motorcycle  family  3 members
    ਰਾਜਸਥਾਨ 'ਚ ਕਾਰ-ਮੋਟਰਸਾਈਕਲ ਦੀ ਭਿਆਨਕ ਟੱਕਰ, ਇੱਕੋਂ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
  • two drug smugglers apprehended with heroin and a car
    ਨਸ਼ੇ ਦੀ ਤਸਕਰੀ ਕਰਨ ਵਾਲੇ 2 ਦੋਸ਼ੀ ਹੈਰੋਇਨ ਤੇ ਕਾਰ ਸਮੇਤ ਕਾਬੂ, ਮਹਿਲਾ ਤਸਕਰ ਵੀ ਗ੍ਰਿਫ਼ਤਾਰ
  • jalandhar hospital pregnant woman child
    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ,...
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bjp will transform udta punjab into ubharda punjab
      ਭਾਜਪਾ ‘ਉੜਤਾ ਪੰਜਾਬ’ ਨੂੰ ‘ਉੱਭਰਦਾ ਪੰਜਾਬ’ ਵਿੱਚ ਬਦਲੇਗੀ : ਤਰੁਣ ਚੁੱਘ
    • aap should face the ed probe instead of panicking
      ਘਬਰਾਉਣ ਦੀ ਥਾਂ ਈਡੀ ਦੀ ਜਾਂਚ ਦਾ ਸਾਹਮਣਾ ਕਰੇ 'ਆਪ' : ਕੇਵਲ ਸਿੰਘ ਢਿੱਲੋਂ
    • uproar in gurdaspur jail two groups of inmates clash
      ਗੁਰਦਾਸਪੁਰ ਜੇਲ੍ਹ 'ਚ ਹੰਗਾਮਾ: ਕੈਦੀਆਂ ਦੇ ਦੋ ਧੜੇ ਆਪਸ 'ਚ ਭਿੜੇ, ਜੇਲ੍ਹ ਅੰਦਰ...
    • shiromani akali dal ps
      ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)...
    • virsa valtoha notice
      ਮਹਿਲਾ ਕਮਿਸ਼ਨ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ
    • mundia gave a reply to bittu by holding a press conference
      ਹਰਦੀਪ ਸਿੰਘ ਮੁੰਡੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਬਿੱਟੂ ਨੂੰ ਦਿੱਤਾ ਜਵਾਬ
    • fire in machiwara
      ਗਰੀਬ ਦੇ ਘਰ ਨੂੰ ਲੱਗੀ ਅੱਗ; ਦੀਵਾਲੀ 'ਤੇ ਮੋਟਰਸਾਈਕਲ ਲੈਣ ਲਈ ਇਕੱਠੇ ਕੀਤੇ ਪੈਸੇ...
    • assembly elections akali dal candidate
      ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ
    • punjab government withdraws petition from high court
      GMADA 'ਚ ED ਦੀ ਰੇਡ: ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਵਾਪਸ ਲਈ ਪਟੀਸ਼ਨ
    • police personnel asi police custody
      ਵੱਡੀ ਖ਼ਬਰ : ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਪੁਲਸ ਹਿਰਾਸਤ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +