ਮੋਹਾਲੀ (ਪਰਦੀਪ) : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਮੋਹਾਲੀ 'ਚ ਵੀ ਥੰਮਣ ਦਾ ਨਾਂ ਨਹੀਂ ਲੈ ਰਿਹਾ। ਵੀਰਵਾਰ ਸਵੇਰੇ ਡੇਰਾਬੱਸੀ ਦੇ 3 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਡੇਰਾਬੱਸੀ ਸਥਿਤ ਪ੍ਰੀਤ ਨਗਰ ਦੇ 57 ਸਾਲਾ ਵਿਅਕਤੀ, ਸ਼ਿਵਲ ਕੰਪਲੈਕਸ ਦੇ 25 ਸਾਲਾ ਨੌਜਵਾਨ ਅਤੇ ਭੇਰਾ ਪਿੰਡ ਦੀ 22 ਸਾਲਾ ਇਕ ਜਨਾਨੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਲਾਪਰਵਾਹੀ ਕਾਰਨ ਲੱਗ ਰਹੇ ਜ਼ੁਰਮਾਨਿਆਂ 'ਤੇ 'ਕੈਪਟਨ' ਦੁਖੀ, ਲੋਕਾਂ ਨੂੰ ਖਾਸ ਅਪੀਲ
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ 25 ਸਾਲਾ ਪਾਜ਼ੇਟਿਵ ਪਾਇਆ ਗਿਆ ਨੌਜਵਾਨ ਮਥੁਰਾ ਤੋਂ 8 ਜੂਨ ਨੂੰ ਪਰਤਿਆ ਸੀ, ਜਦੋਂ ਕਿ 22 ਸਾਲਾ ਜਨਾਨੀ ਫਲੂ ਕਾਰਨ ਹਸਪਤਾਲ 'ਚ ਭਰਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਤਿੰਨਾ ਮਰੀਜ਼ਾਂ ਨੂੰ ਗਿਆਸ ਸਾਗਰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਪਾਜ਼ੇਟਿਵ ਅਤੇ ਕੋਰੋਨਾ ਸ਼ੱਕੀ ਗਰਭਵਤੀ ਜਨਾਨੀਆਂ ਲਈ ਬਣਾਇਆ ਸਪੈਸ਼ਲ ਓ. ਟੀ.
ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 143 ਹੋ ਗਈ ਹੈ, ਜਦੋਂ ਕਿ 112 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਤੋਂ ਇਲਾਵਾ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ ਕੋਰੋਨਾ ਦੇ 28 ਸਰਗਰਮ ਮਾਮਲੇ ਚੱਲ ਰਹੇ ਹਨ।
ਇਹ ਵੀ ਪੜ੍ਹੋ : 'ਰੈਫਰੈਂਡਮ-2020' ਖਿਲਾਫ ਖਾਲਿਸਤਾਨ ਵਿਰੋਧੀਆਂ ਨਾਲ ਮਿਲ ਕੇ ਮੁਹਿੰਮ ਚਲਾਉਣਗੇ ਬਿੱਟੂ
ਲਾਪਰਵਾਹੀ ਕਾਰਨ ਲੱਗ ਰਹੇ ਜ਼ੁਰਮਾਨਿਆਂ 'ਤੇ 'ਕੈਪਟਨ' ਦੁਖੀ, ਲੋਕਾਂ ਨੂੰ ਖਾਸ ਅਪੀਲ
NEXT STORY