ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਕੈਪਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਕੁਝ ਲੋਕਾਂ 'ਤੇ ਅਸੀਂ ਕੋਵਿਡ-19 ਕਰਕੇ ਮਾਸਕ ਨਾ ਪਾਉਣ ਤੇ ਹੋਰ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਜ਼ੁਰਮਾਨਾ ਲਾ ਰਹੇ ਹਨ। ਕੈਪਟਨ ਨੇ ਕਿਹਾ ਕਿ ਇਕੱਲਿਆਂ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ ਅਤੇ ਉਹ ਕੋਵਿਡ-19 ਖਿਲਾਫ ਵਿੱਢੀ ਇਸ ਜੰਗ 'ਚ ਸਿਰਫ ਲੋਕਾਂ ਦਾ ਸਹਿਯੋਗ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਨੂੰ ਹਲਕਾ ਜਿਹਾ ਵੀ ਫਲੂ ਹੈ ਤਾਂ ਉਸ ਪ੍ਰਤੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਤੁਰੰਤ ਨੇੜਲੇ ਡਾਕਟਰ ਨੂੰ ਦਿਖਾਇਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 24 ਘੰਟਿਆਂ 'ਚ ਹੋਈ ਚੌਥੀ ਮੌਤ
ਜਾਣੋ ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਬੀਤੇ ਦਿਨ ਕੋਰੋਨਾ ਦੇ ਕੁੱਲ 73 ਮਾਮਲੇ ਰਿਪੋਰਟ ਕੀਤੇ ਗਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਮਾਮਲੇ ਪਠਾਨਕੋਟ 'ਚੋਂ ਸਾਹਮਣੇ ਆਏ ਹਨ, ਜਿੱਥੇ 19 ਲੋਕ ਪਾਜ਼ੇਟਿਵ ਪਾਏ ਗਏ, ਜਦੋਂ ਕਿ ਲੁਧਿਆਣਾ 'ਚ 17, ਗੁਰਦਾਸਪੁਰ 'ਚ 13, ਪਟਿਆਲਾ ਤੇ ਸੰਗਰੂਰ 'ਚ 4-4, ਫਤਿਹਗੜ੍ਹ ਸਾਹਿਬ 'ਚ 3 ਅਤੇ ਬਰਨਾਲਾ ਅਤੇ ਕਪੂਰਥਲਾ 'ਚ ਇਕ-ਇਕ ਨਵੇਂ ਮਰੀਜ਼ ਦੀ ਪੁਸ਼ਟੀ ਹੋਈ ਹੈ। ਜਲੰਧਰ 'ਚ ਬੁੱਧਵਾਰ ਨੂੰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪਰ ਇਕ ਮਰੀਜ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਾਜ਼ੇਟਿਵ ਅਤੇ ਕੋਰੋਨਾ ਸ਼ੱਕੀ ਗਰਭਵਤੀ ਜਨਾਨੀਆਂ ਲਈ ਬਣਾਇਆ ਸਪੈਸ਼ਲ ਓ. ਟੀ.
ਸੂਬੇ 'ਚ ਹੁਣ ਤੱਕ ਕੋਰੋਨਾ ਦੇ 2880 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 2276 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ, ਜਦੋਂ ਕਿ 59 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7 ਮਰੀਜ਼ ਆਕਸੀਜਨ ਸਪੋਰਟ 'ਤੇ ਰੱਖੇ ਗਏ ਹਨ। 4 ਮਰੀਜ਼ ਵੈਂਟੀਲੇਟਰ 'ਤੇ ਹਨ। ਪੰਜਾਬ 'ਚ ਹੁਣ ਤੱਕ 144467 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਹੈ।
ਇਹ ਵੀ ਪੜ੍ਹੋ : 'ਰੈਫਰੈਂਡਮ-2020' ਖਿਲਾਫ ਖਾਲਿਸਤਾਨ ਵਿਰੋਧੀਆਂ ਨਾਲ ਮਿਲ ਕੇ ਮੁਹਿੰਮ ਚਲਾਉਣਗੇ ਬਿੱਟੂ
'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ
NEXT STORY