ਬਿਆਸ (ਵਿਕੀ ਉਮਰਾਨੰਗਲ) : ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਏ ਸ਼ਰਧਾਲੂਆਂ 'ਚ ਬਿਆਸ 'ਚ ਪੈਂਦੇ ਪਿੰਡਾਂ ਦੇ 3 ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੱਠੀਆ, ਦਾਊਦ, ਵਜੀਰ ਭੁੱਲਰ ਦੇ ਤਿੰਨ ਮਰੀਜ਼ਾਂ ਨੂੰ ਡੇਰਾ ਰਾਧਾ ਸੁਅਮੀ ਸੈਂਟਰ ਧਰਦਿਉ ਵਿਖੇ ਰੱਖਿਆ ਗਿਆ ਸੀ। ਇਨ੍ਹਾਂ ਦੇ ਬੀਤੇ ਦਿਨੀਂ ਸੈਂਪਲ ਲਏ ਗਏ ਸਨ। ਸੈਂਪਲ ਲੈਣ ਤੋਂ ਬਾਅਦ ਅੱਜ ਇਹ ਤਿੰਨ ਮਰੀਜ਼ ਪਾਜ਼ੇਟਿਵ ਪਾਏ ਗਏ ਹਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਨ੍ਹਾਂ 'ਚ ਠੱਠੀਆ ਪਿੰਡ ਦਾ ਮਰੀਜ਼ ਕਰੀਬ 19 ਸਾਲ ਦਾ ਹੈ, ਜੋ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ, ਜਿਸ ਕਾਰਣ ਇਲਾਕੇ 'ਚ ਅਫੜਾ-ਦਫੜੀ ਮਚ ਗਈ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਾਂਝਾ ਉਪਰਾਲਾ ਕਰਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ ਲਾਕ ਡਾਊਨ ਅਤੇ ਕਰਫਿਊ ਦੀ ਸਥਿਤੀ ਵੱਡਾ ਉਪਰਾਲਾ ਕਰਕੇ ਆਪਣੇ ਜ਼ਿਲ੍ਹੇ 'ਚ ਤਾਂ ਭੇਜ ਦਿੱਤਾ ਗਿਆ ਹੈ ਪਰ ਤ੍ਰਾਸਦੀ ਇਹ ਰਹੀ ਕਿ ਉਕਤ ਸ਼ਰਧਾਲੂਆਂ ਨੂੰ ਲਿਆਉਣ ਤੋਂ ਪਹਿਲਾਂ ਉੱਥੋਂ ਦੀ ਸਰਕਾਰ ਵੱਲੋਂ ਕੋਈ ਸੈਂਪਲ ਨਹੀਂ ਲਏ ਗਏ ਸਨ।
ਇਹ ਵੀ ਪੜ੍ਹੋ ► ਤਰਨਤਾਰਨ 'ਚ ਕੋਰੋਨਾ ਨੇ ਫੜੀ ਰਫਤਾਰ, 7 ਹੋਰ ਨਵੇਂ ਕੇਸ ਆਏ ਸਾਹਮਣੇ
ਅੰਮ੍ਰਿਤਸਰ 'ਚ 'ਕੋਰੋਨਾ' ਦਾ ਵੱਡਾ ਬਲਾਸਟ
ਅੱਜ ਸ੍ਰੀ ਹਜ਼ੂਹ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਚੋਂ 23 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਅੱਜ 'ਕੋਰੋਨਾ' ਬਲਾਸਟ ਦੇਖਣ ਨੂੰ ਮਿਲਿਆ ਹੈ। ਅੰਮ੍ਰਿਤਸਰ 'ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 37 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ ਹੈ। ਅਜੇ ਤੱਕ 6 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ ਅਤੇ 6 ਦਾ ਇਲਾਜ਼ ਅਜੇ ਵੀ ਹਸਪਤਾਲ 'ਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ ► Breaking : ਅੰਮ੍ਰਿਤਸਰ 'ਚ 'ਕੋਰੋਨਾ' ਦਾ ਵੱਡਾ ਬਲਾਸਟ : ਨਾਂਦੇੜ ਤੋਂ ਪਰਤੇ 23 ਸ਼ਰਧਾਲੂ ਨਿਕਲੇ ਪਾਜ਼ੇਟਿਵ
ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 441 ਤੱਕ ਪਹੁੰਚਿਆ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ 441 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 89, ਮੋਹਾਲੀ 'ਚ 84, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਲੁਧਿਆਣਾ 'ਚ 33, ਅੰਮ੍ਰਿਤਸਰ 'ਚ 37, ਮਾਨਸਾ 'ਚ 13, ਪਟਿਆਲਾ 'ਚ 63, ਹੁਸ਼ਿਆਰਪੁਰ 'ਚ 11, ਤਰਨਾਰਨ 15, ਕਪੂਰਥਲਾ 8, ਮੁਕਤਸਰ 4, ਸੰਗਰੂਰ 'ਚ 6, ਗਰਦਾਸਪੁਰ 'ਚ 4 ਕੇਸ, ਫਰੀਦਕੋਟ 6, ਮੋਗਾ 'ਚ 5, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 2, ਬਠਿੰਡਾ 'ਚ 2, ਰੋਪੜ 'ਚ 3, ਬਿਆਸ 3, ਖੰਨਾ 2 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੇਵਾ ਮੁਕਤ ਹੋਏ ਅਧਿਆਪਕ ਦੇ ਘਰ ਅਚਾਨਕ ਪਹੁੰਚੀ ਪੁਲਸ, ਬੁੱਕੇ ਦੇ ਕੇ ਦਿੱਤੀ ਮੁਬਾਰਕਬਾਦ
NEXT STORY