ਪਟਿਆਲਾ,(ਬਲਜਿੰਦਰ)- ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਐੈੱਸ. ਐੈੱਚ. ਓ. ਇੰਸ. ਜੇ. ਐੱਸ. ਰੰਧਾਵਾ ਦੀ ਅਗਵਾਈ ਹੇਠ ਅੱਜ ਸਵੇਰੇ 6 ਵਜੇ ਹੀ ਸ਼ਹਿਰ ਦੇ ਅਜੀਤ ਨਗਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਸਥਿਤ ਪੀ. ਜੀਜ਼ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੇ ਬਿਨਾਂ ਕਿਸੇ ਪਛਾਣ ਤੋਂ ਰਹਿ ਰਹੇ 3 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ। ਇਸ ਤੋਂ ਇਲਾਵਾ 5 ਅਜਿਹੇ ਬੁਲਟ ਮੋਟਰਸਾਈਕਲ ਜ਼ਬਤ ਕੀਤੇ, ਜਿਹੜੇ ਚਲਦੇ ਸਮੇਂ ਪਟਾਕੇ ਮਾਰਦੇ ਸਨ। ਪੁਲਸ ਨੇ ਸਵੇਰੇ ਹੀ ਵੱਖ-ਵੱਖ ਟੀਮਾਂ ਬਣਾ ਕੇ ਇਕਦਮ ਹੀ ਕਈ ਪੀ. ਜੀਜ਼ ਦੀ ਚੈਕਿੰਗ ਕੀਤੀ। ਇਨ੍ਹਾਂ ਵਿਚ ਕੌਣ-ਕੌਣ ਵਿਅਕਤੀ ਰਹਿ ਰਹੇ ਹਨ, ਉਨ੍ਹਾਂ ਦੇ ਰਹਿਣ ਦੇ ਸਬੂਤ, ਕਿੰਨੀ ਦੇਰ ਤੋਂ ਰਹਿ ਰਹੇ ਹਨ, ਪੜ੍ਹ ਰਹੇ ਹਨ ਜਾਂ ਕਿਤੇ ਕੰਮ ਕਰ ਰਹੇ ਹਨ, ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਜਾਂ ਨਹੀਂ ਆਦਿ ਤੋਂ ਲੈ ਕੇ ਤਮਾਮ ਤਰ੍ਹਾਂ ਦੀ ਜਾਣਕਾਰੀ ਤੇ ਚੈਕਿੰਗ ਕੀਤੀ ਗਈ। ਪੁਲਸ ਨੇ ਪੀ. ਜੀ. ਮਾਲਕਾਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਕਿ ਜਿਹੜੇ ਵੀ ਵਿਅਕਤੀ ਉਨ੍ਹਾਂ ਕੋਲ ਪੀ. ਜੀ.'ਚ ਰਹਿ ਰਹੇ ਹਨ, ਉਨ੍ਹਾਂ ਦੇ ਪੂਰੇ ਨਾਂ, ਪਤਾ ਅਤੇ ਕੀ ਕੰਮ ਕਰਦੇ ਹਨ? ਆਦਿ ਦੀ ਜਾਣਕਾਰੀ ਸੰਬੰਧਿਤ ਥਾਣਿਆਂ ਨੂੰ ਪਹੁੰਚਾਈ ਜਾਣੀ ਬਹੁਤ ਜ਼ਰੂਰੀ ਹੈ।
ਲੋਕਾਂ ਲੜਕੀਆਂ ਦੇ ਪੀ. ਜੀ. ਚੈੱਕ ਕਰਨ ਦੀ ਵੀ ਕੀਤੀ ਮੰਗ
ਅੱਜ ਥਾਣਾ ਸਿਵਲ ਲਾਈਨਜ਼ ਦੀ ਪੁਲਸ ਵੱਲੋਂ ਜਦੋਂ ਪੀ. ਜੀ. ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਲੇਡੀ ਪੁਲਸ ਲਿਆ ਕੇ ਲੜਕੀਆਂ ਦੇ ਪੀ. ਜੀ. ਦੀ ਵੀ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ। ਇਸ 'ਤੇ ਐੱਸ. ਐੈੱਚ. ਓ. ਰੰਧਾਵਾ ਨੇ ਕਿਹਾ ਕਿ ਜਲਦੀ ਹੀ ਇਸ ਸੰਬੰਧੀ ਪੁਲਸ ਲੜਕੀਆਂ ਦੇ ਪੀ. ਜੀ. ਦੀ ਜਾਣਕਾਰੀ ਵੀ ਪੀ. ਜੀ. ਮਾਲਕਾਂ ਤੋਂ ਮੰਗਵਾਏਗੀ ਅਤੇ ਲੋੜ ਪੈਣ 'ਤੇ ਇਨ੍ਹਾਂ ਦੀ ਚੈਕਿੰਗ ਵੀ ਕੀਤੀ ਜਾ ਸਕਦੀ ਹੈ।
ਰਾਹੁਲ ਨੇ '84 ਸਿੱਖ ਕਤਲੇਆਮ ਬਾਰੇ ਆਪਣੇ ਪਰਿਵਾਰ ਤੇ ਕਾਂਗਰਸ ਦੀ ਭੂਮਿਕਾ ਬਾਰੇ ਝੂਠ ਬੋਲਿਆ : ਸੁਖਬੀਰ
NEXT STORY