ਲੁਧਿਆਣਾ, (ਅਨਿਲ)- ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਕਾਸਾਬਾਦ ਵਿਚ ਬੀਤੀ ਰਾਤ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਅੰਦਰ ਰੱਖੀ ਗੋਲਕ ਚੋਰੀ ਕਰ ਲਈ।
ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਮਨਜੀਤ ਸਿੰਘ, ਪ੍ਰਧਾਨ ਸਵਰਣ ਸਿੰਘ, ਪਿਆਰਾ ਸਿੰਘ, ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਸਾਢੇ 4 ਵਜੇ ਜਦੋਂ ਗੁਰਦੁਆਰਾ ਸਾਹਿਬ ਵਿਚ ਆਏ ਤਾਂ ਦੇਖਿਆ ਕਿ ਮੇਨ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਵਿਚ ਪਈ ਗੋਲਕ ਉੱਥੋਂ ਚੋਰੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ। ਉਸੇ ਸਮੇਂ ਗੁਰਦੁਆਰਾ ਸਾਹਿਬ ਵਿਚ ਸੈਂਕੜੇ ਲੋਕ ਜਮ੍ਹਾ ਹੋ ਗਏ, ਜਿਸ ਕਾਰਨ ਉਨ੍ਹਾਂ ਨੇ ਕਰੀਬ 6 ਵਜੇ ਇਸ ਸਬੰਧੀ ਮੇਹਰਬਾਨ ਪੁਲਸ ਨੂੰ ਸੂਚਨਾ ਦਿੱਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਗੋਲਕ ਵਿਚ ਕਰੀਬ 30 ਹਜ਼ਾਰ ਰੁਪਏ ਸਨ, ਜੋ 2 ਮਹੀਨਿਆਂ ਤੋਂ ਕੱਢੇ ਨਹੀਂ ਗਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੀ ਐੱਲ. ਸੀ. ਡੀ. ਵੀ ਚੋਰੀ ਕਰ ਕੇ ਲੈ ਗਏ, ਜਿਸ ਤੋਂ ਬਾਅਦ ਚੋਰਾਂ ਨੇ ਗੋਲਕ ਨੂੰ ਲਾਗਲੇ ਖੇਤਾਂ ਵਿਚ ਲਿਜਾ ਕੇ ਤੋੜਿਆ ਅਤੇ ਉਸ 'ਚੋਂ ਨਕਦੀ ਚੋਰੀ ਕਰ ਕੇ ਲੈ ਗਏ ਅਤੇ ਗੋਲਕ ਨੂੰ ਉਥੇ ਹੀ ਛੱਡ ਗਏ। ਕਰੀਬ 3 ਘੰਟੇ ਬਾਅਦ ਮੌਕੇ 'ਤੇ ਪੀ. ਸੀ. ਆਰ. ਮੋਟਰਸਾਈਕਲ ਕਰਮਚਾਰੀ ਪੁੱਜੇ, ਜਿਨ੍ਹਾਂ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੌਸਮ ਦੀ ਤਬਦੀਲੀ ਕਾਰਨ ਜ਼ਿਲੇ ਦੇ ਸਾਰੇ ਸਕੂਲਾਂ ਦਾ ਸਮਾਂ ਤਬਦੀਲ
NEXT STORY