ਚੰਡੀਗੜ੍ਹ : ਪੰਜਾਬ 'ਚ ਪਿਛਲੇ 6 ਮਹੀਨਿਆਂ ਤੋਂ ਇੰਸਪੈਕਟਰ ਰੈਂਕ ਤੋਂ ਡੀ. ਐੱਸ. ਪੀ. ਅਹੁਦੇ ਲਈ ਪਰਮੋਟ ਹੋਏ 30 ਦੇ ਕਰੀਬ ਅਧਿਕਾਰੀ ਤਾਇਨਾਤੀ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਸ ਸਾਲ 10 ਜਨਵਰੀ ਨੂੰ ਵਧੀਕ ਪ੍ਰਮੁੱਖ ਸਕੱਤਰ ਗ੍ਰਹਿ ਦੇ ਹੁਕਮਾਂ ਮੁਤਾਬਕ ਤਰੱਕੀ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਪਦਉਨੱਤ ਹੋਏ ਅਧਿਕਾਰੀਆਂ ਨੇ ਡੀ. ਐੱਸ. ਪੀ. ਦੀ ਗ੍ਰੇਡ ਪੇਅ ਪ੍ਰਾਪਤ ਕਰਨੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਵੀ ਇੰਸਪੈਕਟਰਾਂ ਵਜੋਂ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 'ਆਯੁਸ਼ਮਾਨ ਯੋਜਨਾ' ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਕਰ ਰਹੀ ਇਹ ਵਿਚਾਰ
ਇਸ ਬਾਰੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਤਰੱਕੀ ਦੇ ਮਾਮਲਿਆਂ 'ਚ ਨਿਯੁਕਤੀਆਂ 'ਚ ਇਸ ਹੱਦ ਤੱਕ ਦੇਰ ਹੋਈ ਹੈ। ਇਕ ਡੀ. ਐੱਸ. ਪੀ. ਨੇ ਆਪਣਾ ਨਾਮ ਨਾਂ ਛਪਣ ਦੀ ਸੂਰਤ 'ਚ ਦੱਸਿਆ ਕਿ ਅਸੀਂ ਸਿਰਫ ਤਨਖ਼ਾਹ 'ਚ ਹੀ ਡੀ. ਐੱਸ. ਪੀ. ਹਾਂ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : Pink Eye ਇਨਫੈਕਸ਼ਨ ਦੀ ਲਪੇਟ ’ਚ ਕਈ ਵਿਦਿਆਰਥੀ, ਸਕੂਲਾਂ ਨੇ ਜਾਰੀ ਕੀਤੀ ਐਡਵਾਈਜ਼ਰੀ
ਜਦੋਂ ਕਿ ਸਾਨੂੰ ਇੰਸਪੈਕਟਰ ਵੱਜੋਂ ਕੰਮ ਕਰਨਾ ਪੈ ਰਿਹਾ ਹੈ। ਸਾਡੇ ਹੋਰ ਭੱਤੇ ਵੀ ਇੰਸਪੈਕਟਰਾਂ ਦੇ ਬਰਾਬਰ ਹੀ ਹਨ। ਅਜਿਹੇ ਮਾਮਲਿਆਂ ਨਾਲ ਨਜਿੱਠਣ ਵਾਲੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਵੀ ਮੰਨਿਆ ਕਿ ਪੋਸਟਿੰਗਾਂ 'ਚ ਪਿਛਲੇ 6 ਮਹੀਨਿਆਂ ਤੋਂ ਦੇਰੀ ਹੋ ਰਹੀ ਹੈ ਪਰ ਦੇਰੀ ਹੋਣ ਦੇ ਕਾਰਨਾਂ ਬਾਰੇ ਟਿੱਪਣੀ ਕਰਨ ਤੋਂ ਉਸ ਨੇ ਇਨਕਾਰ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨੰਗਲ 'ਚ ਵਾਪਰੇ ਦਰਦਨਾਕ ਹਾਦਸੇ ਨੇ ਖੋਹੀਆਂ ਖ਼ੁਸ਼ੀਆਂ, 12ਵੀਂ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ, ਭੈਣ ਜ਼ਖ਼ਮੀ
NEXT STORY