ਚੰਡੀਗੜ੍ਹ (ਅਸ਼ਵਨੀ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ ਸੰਭਾਲਣ ਦੇ ਮਹਿਜ 11 ਮਹੀਨਿਆਂ ਦੇ ਸਮੇਂ ਵਿਚ ਹੁਣ ਤੱਕ 38,175 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ ਹੈ ਜਿਸ ਨਾਲ ਸੂਬੇ ਵਿਚ 2.43 ਲੱਖ ਨੌਕਰੀਆਂ ਪੈਦਾ ਹੋਣਗੀਆਂ। ਪੰਜਾਬ ਭਵਨ ਵਿਖੇ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਇਹ ਨਿਵੇਸ਼ ਤਾਂ ਸਿਰਫ ਮੌਨਸੂਨ ਤੋਂ ਪਹਿਲਾਂ ਦੇ ਛਰਾਟੇ ਹਨ ਅਤੇ 23-24 ਫਰਵਰੀ ਨੂੰ ਮੋਹਾਲੀ ਵਿਖੇ ਹੋਣ ਜਾ ਰਹੇ ‘ਨਿਵੇਸ਼ ਪੰਜਾਬ ਸੰਮੇਲਨ’ ਦੌਰਾਨ ਸੂਬੇ ਵਿਚ ਛੇਤੀ ਹੀ ਵੱਡੇ ਨਿਵੇਸ਼ ਦੇ ਰੂਪ ਵਿਚ ਮੌਨਸੂਨ ਵੇਖਣ ਨੂੰ ਮਿਲੇਗੀ।” ਮੁੱਖ ਮੰਤਰੀ ਨੇ ਕਿਹਾ ਕਿ ਉਹ ਉਦਯੋਗਪਤੀਆਂ ਨੂੰ ਸੰਮੇਲਨ ਲਈ ਸੱਦਾ ਦੇਣ ਵਾਸਤੇ ਚੇਨੱਈ, ਹੈਦਰਾਬਾਦ, ਮੁੰਬਈ ਅਤੇ ਜਰਮਨੀ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨਗਰਾਂ ਦੇ ਉਦਯੋਗਿਕ ਸਮੂਹ ਸੂਬੇ ਵਿਚ ਉਦਯੋਗਿਕ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਨੂੰ ਦੇਖ ਕੇ ਹੈਰਾਨ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਹ ਉਦਯੋਗਪਤੀ ਹੁਣ ਪੰਜਾਬ ਵਿਚ ਨਿਵੇਸ਼ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ: ਰੂਸ ਛੱਡ ਅਰਜਨਟੀਨਾ ਪੁੱਜੀਆਂ 5000 ਤੋਂ ਵੱਧ ਗਰਭਵਤੀ ਔਰਤਾਂ, ਇਸ ਕਾਰਨ ਚੁੱਕਿਆ ਇਹ ਕਦਮ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹੁਣ ਤੱਕ 38,175 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਸੂਬੇ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ 2.43 ਲੱਖ ਮੌਕੇ ਪੈਦਾ ਹੋਣਗੇ। ਉਨ੍ਹਾਂ ਦੱਸਿਆ ਕਿ ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿਚ ਪ੍ਰਸਤਾਵਿਤ ਨਿਵੇਸ਼ 11,853 ਕਰੋੜ ਰੁਪਏ ਦਾ ਹੈ, ਜਿਸ ਨਾਲ 1.22 ਲੱਖ ਨੌਕਰੀਆਂ ਪੈਦਾ ਹੋਣਗੀਆਂ। ਮੈਨੂਫੈਕਚਰਿੰਗ ਸੈਕਟਰ ਵਿਚ 5981 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ 39952 ਨੌਕਰੀਆਂ ਪੈਦਾ ਹੋਈਆਂ ਹਨ, ਸਟੀਲ ਸੈਕਟਰ ਵਿਚ 3889 ਕਰੋੜ ਰੁਪਏ ਦਾ ਨਿਵੇਸ਼ ਆਇਆ ਜਿਸ ਨਾਲ 9257 ਨੌਕਰੀਆਂ ਪੈਦਾ ਹੋਣਗੀਆਂ, ਕੱਪੜਾ, ਟੈਕਨੀਕਲ ਟੈਕਸਟਾਈਲ, ਕੱਪੜਾ ਉਦਯੋਗ ਵਿਚ 3305 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 13753 ਨੌਕਰੀਆਂ ਪੈਦਾ ਹੋਣਗੀਆਂ, ਖੇਤੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਸੈਕਟਰ ਨੇ 2854 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 16638 ਨੌਕਰੀਆਂ ਮਿਲਣਗੀਆਂ ਅਤੇ ਹੈਲਥਕੇਅਰ ਵਿਚ 2157 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ ਨੌਕਰੀਆਂ ਦੇ 4510 ਮੌਕੇ ਸਿਰਜੇ ਜਾਣਗੇ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਵੀ ਨਹੀਂ ਲੱਭਿਆ ਨਵਦੀਪ ਦਾ ਧੜ ਨਾਲੋਂ ਵੱਖ ਹੋਇਆ ਸਿਰ, ਪਰਿਵਾਰ ਨੇ ਬਿਨਾਂ ਸਿਰ ਤੋਂ ਕੀਤਾ ਪੁੱਤ ਦਾ ਸਸਕਾਰ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਾਟਾ ਸਟੀਲ (ਫੌਰਚੂਨ 500) ਲੁਧਿਆਣਾ ਵਿਖੇ ਸੈਕੰਡਰੀ ਸਟੀਲ ਸੈਕਟਰ ਵਿਚ 2600 ਕਰੋੜ, ਸਨਾਤਨ ਪੋਲੀਕੌਟ ਫ਼ਤਹਿਗੜ੍ਹ ਸਾਹਿਬ ਵਿਖੇ ਮੈਨ-ਮੇਡ ਫਾਈਬਰ ਸੈਕਟਰ ਵਿਚ 1600 ਕਰੋੜ, ਨਾਭਾ ਪਾਵਰ (ਐੱਲ ਐਂਡ ਟੀ) ਪਟਿਆਲਾ ਵਿਖੇ ਪਾਵਰ ਸੈਕਟਰ ਵਿਚ 641 ਕਰੋੜ , ਟੋਪਨ (ਜਾਪਾਨ) ਐੱਸ.ਬੀ.ਐੱਸ. ਨਗਰ ਵਿਖੇ ਪੈਕੇਜਿੰਗ ਸੈਕਟਰ ਵਿਚ 548 ਕਰੋੜ, ਨੈਸਲੇ (ਸਵਿਟਜਰਲੈਂਡ) ਮੋਗਾ ਵਿਖੇ ਫੂਡ ਪ੍ਰੋਸੈਸਿੰਗ ਖੇਤਰ ਵਿਚ 423 ਕਰੋੜ, ਵਰਧਮਾਨ ਸਪੈਸ਼ਲ ਸਟੀਲਜ (ਏਚੀ ਸਟੀਲ, ਜਾਪਾਨ) ਲੁਧਿਆਣਾ ਵਿਖੇ ਹਾਈਬ੍ਰਿਡ ਸਟੀਲ ਸੈਕਟਰ ਵਿਚ 342 ਕਰੋੜ ਰੁਪਏ, ਫਰੂਡੇਨਬਰਗ, ਰੂਪਨਗਰ ਵਿਖੇ ਆਟੋ ਅਤੇ ਆਟੋ ਕੰਪੋਨੈਂਟਸ ਸੈਕਟਰ ਵਿਚ 338 ਕਰੋੜ ਰੁਪਏ, ਬੇਬੋ ਟੈਕਨਾਲੋਜੀ ਐੱਸ.ਏ.ਐੱਸ. ਨਗਰ ਵਿਖੇ ਆਈ.ਟੀ. ਸੈਕਟਰ ਵਿਚ 300 ਕਰੋੜ ਰੁਪਏ , ਐੱਚ.ਯੂ.ਐੱਲ. (ਯੂ.ਕੇ.) ਪਟਿਆਲਾ ਵਿਖੇ 281 ਕਰੋੜ ਰੁਪਏ ਅਤੇ ਕਾਰਗਿਲ ਇੰਡੀਆ (ਅਮਰੀਕਾ), ਫ਼ਤਹਿਗੜ੍ਹ ਸਾਹਿਬ ਵਿਖੇ ਪਸ਼ੂ ਖੁਰਾਕ ਲਈ 160 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਹਿੰਗਾ ਹੋਵੇਗਾ ਸਫ਼ਰ, ਡੀਜ਼ਲ ਦੇ ਭਾਅ ਵਧਣ ਮਗਰੋਂ ਪ੍ਰਾਈਵੇਟ-ਸਰਕਾਰੀ ਬੱਸਾਂ ਦਾ ਕਿਰਾਇਆ ਵਧਾਉਣ ਦੀ ਤਿਆਰੀ
NEXT STORY