ਤਰਨਤਾਰਨ, (ਰਾਜੂ)- ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦਈ ਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕੱਲਾ ਤਹਿਸੀਲ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਭਾਗ ਸਿੰਘ ਵਾਸੀ ਡਾਲੇਕੇ ਅਤੇ ਰਾਜ ਕੌਰ ਪਤਨੀ ਮੱਖਣ ਸਿੰਘ ਉਰਫ ਬਿੱਟੂ ਫੌਜੀ ਵਾਸੀ ਪਿੰਡ ਕੱਲਾ ਨੇ ਉਸ ਦੇ ਲੜਕੇ ਨੂੰ ਸਾਲ 2015 'ਚ ਫੌਜ 'ਚ ਭਰਤੀ ਕਰਵਾਉਣ ਬਦਲੇ 4.45 ਲੱਖ ਰੁਪਏ ਲਏ ਸਨ। ਉਕਤ ਦੋਸ਼ੀਆਂ ਨੇ ਨਾ ਤਾਂ ਮੇਰੇ ਲੜਕੇ ਨੂੰ ਭਰਤੀ ਕਰਵਾਇਆਂ ਅਤੇ ਨਾ ਹੀ ਉਕਤ ਰਕਮ ਵਾਪਸ ਕੀਤੀ, ਜਿਸ ਉਪਰੰਤ ਦੋਸ਼ੀਆਂ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਮਨਪ੍ਰੀਤ ਸਿੰਘ ਨੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਰ 'ਚੋਂ ਸਵਾ ਲੱਖ ਦਾ ਸੋਨਾ ਚੋਰੀ
NEXT STORY