ਘੱਗਾ (ਸੁਭਾਸ਼) - ਸਥਾਨਕ ਸ਼ਹਿਰ ਦੀ ਪੁਲਸ ਪਾਰਟੀ ਵੱਲੋਂ ਗੁਪਤ ਸੂਚਨਾ ਮਿਲਣ 'ਤੇ ਬਾਰਾਂ ਬੋਰ ਦੀਆਂ 2 ਰਾਈਫਲਾਂ ਅਤੇ 9 ਕਾਰਤੂਸਾਂ ਸਮੇਤ 4 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਹੜੇ ਲਹਿਰਾਗਾਗਾ ਵਿਖੇ ਕਥਿਤ ਤੌਰ 'ਤੇ ਕੋਈ ਵਾਰਦਾਤ ਕਰ ਕੇ ਫਰਾਰ ਹੋ ਰਹੇ ਸਨ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਐੱਸ. ਐੈੱਸ. ਪੀ. ਪਟਿਆਲਾ ਡਾ. ਐੈੱਸ. ਭੂਪਤੀ ਦੇ ਦਿਸ਼ਾ-ਨਿਰਦੇਸ਼ਾਂ ਹੇਠ 4 ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਹੜੇ ਲਹਿਰਾਗਾਗਾ ਵਿਖੇ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਆਏ ਸਨ। ਗੁਰਦੀਪ ਹੁਣ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਗੁਪਤ ਸੂਚਨਾ ਮਿਲਣ 'ਤੇ ਨਾਕਾਬੰਦੀ ਕੀਤੀ ਅਤੇ ਗੱਡੀ ਨੰਬਰ ਪੀ ਬੀ 135-7848 ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 2 ਬਾਰਾਂ ਬੋਰ ਦੀਆਂ ਰਾਈਫਲਾਂ ਅਤੇ ਬਾਰਾਂ ਬੋਰ ਦੇ 9 ਕਾਰਤੂਸ ਬਰਾਮਦ ਹੋਏ। ਇਹ ਅਸਲਾ ਲਿਜਾ ਰਹੇ 4 ਨੌਜਵਾਨਾਂ ਯਾਦਵਿੰਦਰ ਸਿੰਘ, ਮਨਮੋਹਨ ਸਿੰਘ, ਕੋਮਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੋ. ਚੰਦੂਮਾਜਰਾ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ 'ਚ ਬ੍ਰਿਟਿਸ਼ ਅਧਿਕਾਰੀ ਦੀ ਸਲਾਹ ਹੋਣ ਦਾ ਬਿੱਲ ਸੰਸਦ 'ਚ ਪੇਸ਼
NEXT STORY