ਨਵਾਂਸ਼ਹਿਰ, (ਤ੍ਰਿਪਾਠੀ)- ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 63 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਸਰਹਾਲ ਰਾਣੂਆਂ ਦੇ ਨਹਿਰੀ ਪੁਲ 'ਤੇ ਮੌਜੂਦ ਸੀ ਕਿ ਪਿੰਡ ਦੁਸਾਂਝ ਖੁਰਦ ਵੱਲੋਂ ਆ ਰਹੀ ਇਕ ਟੋਇਟਾ ਕਾਰ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਕਾਰ ਦੀ ਡਿੱਗੀ 'ਚੋਂ ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ (45 ਹਜ਼ਾਰ ਐੱਮ. ਐੱਲ.) ਬਰਾਮਦ ਹੋਈਆਂ। ਪੁਲਸ ਨੇ ਕਾਰ ਚਾਲਕ ਪਰਮਿੰਦਰ ਰਾਮ ਪੁੱਤਰ ਭਜਨ ਰਾਮ ਵਾਸੀ ਚੱਕ ਰਾਮੂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸੇ ਤਰ੍ਹਾਂ ਥਾਣਾ ਪੋਜੇਵਾਲ ਦੀ ਪੁਲਸ ਨੇ ਇਕ ਵਿਸ਼ੇਸ਼ ਨਾਕੇ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ (18 ਹਜ਼ਾਰ ਐੱਮ. ਐੱਲ.) ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਚੰਦਨ ਭੱਲਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਸੜੋਆ ਵਜੋਂ ਹੋਈ ਹੈ। ਪੁਲਸ ਨੇ ਉਕਤ ਦੋਵਾਂ ਮਾਮਲਿਆਂ 'ਚ ਸੰਬੰਧਤ ਥਾਣਿਆਂ 'ਚ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰੂਪਨਗਰ, (ਕੈਲਾਸ਼)- ਗੌਰਮਿੰਟ ਰੇਲਵੇ ਪੁਲਸ (ਜੀ.ਆਰ.ਪੀ.) ਰੂਪਨਗਰ ਨੇ ਅੱਜ ਸਵੇਰੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜੀ.ਆਰ.ਪੀ. ਦੇ ਇੰਚਾਰਜ ਸੁਗਰੀਵ ਚੰਦ ਏ.ਐੱਸ.ਆਈ. ਨੇ ਦੱਸਿਆ ਕਿ ਜਦੋਂ ਉਹ ਆਪਣੀ ਟੀਮ ਨਾਲ ਰੇਲਵੇ ਸਟੇਸ਼ਨ ਰੂਪਨਗਰ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਈਆਂ।
ਪੁਲਸ ਨੇ ਮੁਲਜ਼ਮ ਜੀਤ ਸਿੰਘ ਪੁੱਤਰ ਸਵ. ਮੁਨਸ਼ੀ ਰਾਮ ਵਾਸੀ ਪਿੰਡ ਭੁੜੰਗਪੁਰ ਥਾਣਾ ਨੰਗਲ ਜ਼ਿਲਾ ਅੰਬਾਲਾ ਨੂੰ ਗ੍ਰਿਫਤਾਰ ਕਰ ਕੇ ਰੂਪਨਗਰ ਦੇ ਸੀ.ਜੇ.ਐੱਮ. ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ 8 ਦਸੰਬਰ ਤੱਕ ਜੇਲ ਭੇਜ ਦਿੱਤਾ ਗਿਆ।
ਨੂਰਪੁਰਬੇਦੀ, (ਭੰਡਾਰੀ)- ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਥਾਣਾ ਮੁਖੀ ਨੂਰਪੁਰਬੇਦੀ ਕੁਲਵੀਰ ਸਿੰਘ ਕੰਗ ਨੇ ਦੱਸਿਆ ਕਿ ਹੌਲਦਾਰ ਜੁਝਾਰ ਸਿੰਘ ਪੁਲਸ ਪਾਰਟੀ ਨਾਲ ਜਦੋਂ ਗਸ਼ਤ ਕਰ ਰਿਹਾ ਸੀ ਤਾਂ ਪਿੰਡ ਸਮੁੰਦੜੀਆਂ ਲਾਗੇ ਪੈਦਲ ਆ ਰਹੇ ਇਕ ਮੋਨੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 15 ਬੋਤਲਾਂ ਬਰਾਮਦ ਹੋਈਆਂ।
ਪੁਲਸ ਨੇ ਮੁਲਜ਼ਮ ਕਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹੈਬੋਵਾਲ ਥਾਣਾ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਹੈ।
ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਰੋਸ ਵਿਖਾਵਾ
NEXT STORY