ਬਟਾਲਾ/ਅਲੀਵਾਲ, (ਬੇਰੀ, ਸ਼ਰਮਾ)- ਅੱਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਇਕਾਈ ਰੇਂਜ ਅਲੀਵਾਲ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਦਾਬਾਂਵਾਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਦੀ ਸਾਂਝੀ ਅਗਵਾਈ ਵਿਚ ਰੇਂਜ ਅਫਸਰ ਅਲੀਵਾਲ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਰਹਿੰਦੀਆਂ, ਮੌਜੂਦਾ ਅਤੇ ਕੱਟੀਆਂ ਹਾਜ਼ਰੀਆਂ ਦੀ ਪੇਮੈਂਟ ਤੁਰੰਤ ਅਦਾ ਕੀਤੀ ਜਾਵੇ, 26 ਦਿਨ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ, ਬੰਦ ਪਈ ਘਣੀਏ-ਕੇ-ਬੇਟ ਨਰਸਰੀ ਪੂਰਨ ਚਾਲੂ ਕੀਤੀ ਜਾਵੇ, ਮੈਡੀਕਲ ਸੁਵਿਧਾ ਅਤੇ ਔਜ਼ਾਰ ਦਿੱਤੇ ਜਾਣ।
ਇਸ ਸਬੰਧੀ ਸੂਚਨਾ ਮਿਲਣ 'ਤੇ ਤੁਰੰਤ ਰੇਂਜ ਅਧਿਕਾਰੀ ਅਲੀਵਾਲ ਨੇ ਜਥੇਬੰਦੀ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੰਗਾਂ ਨੂੰ 30 ਨਵੰਬਰ ਤੱਕ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਰੇਂਜ ਅਫਸਰ ਨੇ ਮੀਟਿੰਗ ਵਿਚ ਮੰਨੀਆਂ ਮੰਗਾਂ 30 ਤੱਕ ਲਾਗੂ ਨਾ ਕੀਤੀਆਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਬਲਵਿੰਦਰ ਸਿੰਘ, ਨਰਿੰਦਰ ਸਿੰਘ, ਰੂਪ ਬਸੰਤ, ਮੋਹਨ ਸਿੰਘ, ਕਮਲਾ, ਮੋਹਨ ਸਿੰਘ, ਪਾਸ਼ੋ, ਜੱਸੀ, ਤਰਸੇਮ ਲਾਲ ਆਦਿ ਹਾਜ਼ਰ ਸਨ।
ਮੋਟਰਸਾਈਕਲ ਦੀ ਫੇਟ ਵੱਜਣ ਨਾਲ ਵਿਅਕਤੀ ਜ਼ਖ਼ਮੀ
NEXT STORY