ਚੰਡੀਗੜ੍ਹ, (ਪਾਲ)- ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਸ਼ਨੀਵਾਰ ਨੂੰ 28 ਨਵੇਂ ਮਰੀਜ਼ਾਂ ਦੀ ਵੀ ਪੁਸ਼ਟੀ ਹੋਈ। ਹੁਣ ਕੱੁਲ ਮਰੀਜ਼ਾਂ ਦੀ ਗਿਣਤੀ 1079 ਹੋ ਗਈ ਹੈ ਤੇ ਐਕਟਿਵ ਕੇਸ 378 ਹੋ ਗਏ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਇਕ ਹੀ ਦਿਨ ਵਿਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਸੈਕਟਰ-48 ਕੋਵਿਡ ਹਸਪਤਾਲ ਵਿਚ ਦਾਖਲ ਸੈਕਟਰ-37 ਦੀ ਰਹਿਣ ਵਾਲੀ ਔਰਤ ਨੇ ਦੇਰ ਰਾਤ ਦਮ ਤੋੜ ਦਿੱਤਾ। ਔਰਤ ਨੂੰ ਸ਼ੂਗਰ ਸੀ। ਪਿਛਲੇ 5 ਦਿਨਾਂ ਤੋਂ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ। ਉੱਥੇ ਹੀ, ਸੈਕਟਰ-37 ਦੀ ਰਹਿਣ ਵਾਲੀ 75 ਸਾਲਾ ਔਰਤ ਆਈ. ਵੀ. ਵਾਈ. ਹਸਪਤਾਲ ਵਿਚ ਦਾਖਲ ਸੀ, ਜਿੱਥੇ ਸ਼ੁੱਕਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। 25 ਜੁਲਾਈ ਨੂੰ ਔਰਤ ਘਰ ਵਿਚ ਚੱਕਰ ਆਉਣ ਨਾਲ ਡਿੱਗ ਸੀ, ਜਿਸ ਤੋਂ ਬਾਅਦ 27 ਜੁਲਾਈ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਣ ਉਸ ਨੂੰ ਹਸਪਤਾਲ ਲਿਜਾਇਆ ਗਿਆ। 30 ਜੁਲਾਈ ਨੂੰ ਉਸ ਦੀ ਕੋਰੋਨਾ ਟੈਸਟਿੰਗ ਕੀਤੀ ਗਈ, ਜਿਸ ਵਿਚ ਉਹ ਪਾਜ਼ੇਟਿਵ ਆਈ। ਔਰਤ ਨੂੰ ਸ਼ੂਗਰ, ਹਾਈਪ੍ਰਟੈਂਸ਼ਨ, ਸਾਹ ਲੈਣ ਵਿਚ ਮੁਸ਼ਕਿਲ ਸੀ। ਔਰਤ ਦੇ ਦੋ ਫੈਮਿਲੀ ਕਾਂਟੈਕਟ ਅਤੇ ਇਕ ਸਰਵੈਂਟ ਉਸ ਨਾਲ ਰਹਿੰਦੇ ਸਨ, ਜਿਨ੍ਹਾਂ ਦੀ ਟੈਸਟਿੰਗ ਕੀਤੀ ਗਈ ਹੈ। ਔਰਤ ਦੀ ਨੂੰਹ ਅਤੇ ਉਸ ਦੇ ਬੱਚੇ ਮੁੰਬਈ ਵਿਚ ਰਹਿੰਦੇ ਹਨ। ਪੁੱਤਰ ਲਾਕਡਾਊਨ ਦੇ ਸਮੇਂ ਤੋਂ ਹੀ ਇਥੇ ਮਾਂ ਨਾਲ ਰਹਿ ਰਿਹਾ ਸੀ। ਉਹ ਮੋਹਾਲੀ ਵਿਚ ਕਿਸੇ ਟੈਲੀਫੋਨਿਕ ਕੰਪਨੀ ਵਿਚ ਕੰਮ ਕਰਦਾ ਹੈ। ਸੈਕਟਰ-45 ਦੇ ਰਹਿਣ ਵਾਲੇ 96 ਸਾਲਾ ਬਜ਼ੁਰਗ ਦੀ 30 ਜੁਲਾਈ ਨੂੰ ਜੀ. ਐੱਮ. ਸੀ. ਐੱਚ. ਵਿਚ ਮੌਤ ਹੋ ਗਈ ਸੀ। ਡੇਢ ਸਾਲ ਪਹਿਲਾਂ ਮਰੀਜ਼ ਨੂੰ ਪੈਰੇਲਾਈਸਿਸ ਅਟੈਕ ਹੋਇਆ ਸੀ, ਉਦੋਂ ਤੋਂ ਉਹ ਬੈੱਡ ’ਤੇ ਸੀ। 31 ਜੁਲਾਈ ਨੂੰ ਉਸ ਦੀ ਟੈਸÇੰਟਗ ਕੀਤੀ ਗਈ, ਜਿਸ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਉਸ ਦੇ ਚਾਰ ਫੈਮਿਲੀ ਕਾਂਟੈਕਟ ਹਨ। ਨਵੇਂ ਮਰੀਜ਼ਾਂ ਨਾਲ ਹੀ 16 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ। ਉੱਥੇ ਹੀ, ਮੋਹਾਲੀ ਦੇ ਕਾਂਸਲ ਦੀ ਟ੍ਰਿਬਿਊਨ ਕਾਲੋਨੀ ਨਿਵਾਸੀ 65 ਸਾਲਾ ਬਜ਼ੁਰਗ ਦੀ ਵੀ ਕੋਰੋਨਾ ਨਾਲਂ ਮੌਤ ਹੋ ਗਈ।
ਇਕ ਹੀ ਪਰਿਵਾਰ ਦੇ ਤਿੰਨ ਲੋਕ ਇਨਫੈਕਟਿਡ
ਸੈਕਟਰ-40 ਦੇ ਇਕ ਪਰਿਵਾਰ ਤੋਂ ਤਿੰਨ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹੈ। ਮਰੀਜ਼ਾਂ ਵਿਚ 35 ਸਾਲਾ ਔਰਤ, 30 ਅਤੇ 32 ਸਾਲਾ ਦੋ ਨੌਜਵਾਨ ਹਨ। ਸੈਕਟਰ-18 ਤੋਂ 58 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ। ਪਰਿਵਾਰ ਵਿਚ ਤਿੰਨ ਲੋਕ ਅਤੇ ਇਕ ਨੌਕਰ ਹੈ। ਸੈਕਟਰ-39 ਤੋਂ 11 ਸਾਲਾ ਬੱਚਾ ਪਾਜ਼ੇਟਿਵ ਹੈ। ਇਹ ਫੈਮਿਲੀ ਕਾਂਟੈਕਟ ਦਾ ਕੇਸ ਹੈ। ਸੈਕਟਰ-55 ਤੋਂ 33 ਸਾਲਾ ਔਰਤ ਵਿਚ ਵਾਇਰਸ ਮਿਲਿਆ ਹੈ। ਇਹ ਵੀ ਫੈਮਿਲੀ ਕਾਂਟੈਕਟ ਕੇਸ ਹੈ। ਸੈਕਟਰ-39 ਤੋਂ 47 ਸਾਲਾ ਵਿਅਕਤੀ, 22 ਸਾਲਾ ਨੌਜਵਾਨ ਪਾਜ਼ੇਟਿਵ ਆਇਆ ਹੈ। ਦੋ ਫੈਮਿਲੀ ਕਾਂਟੈਕਟ ਹਨ। ਸੈਕਟਰ-55 ਤੋਂ 37 ਸਾਲਾ ਨੌਜਵਾਨ ਅਤੇ 33 ਸਾਲਾ ਔਰਤ ਪਾਜ਼ੇਟਿਵ ਆਈ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ।
ਪੀ. ਜੀ. ਆਈ. ਸਟਾਫ਼ ਦੀ ਫੈਮਿਲੀ ’ਚ ਤਿੰਨ ਕੇਸ
ਪੀ. ਜੀ. ਆਈ. ਸਟਾਫ਼ ਦੀ ਫੈਮਿਲੀ ਤੋਂ 39 ਸਾਲਾ ਵਿਅਕਤੀ, 6 ਸਾਲਾ ਬੱਚਾ, 13 ਸਾਲਾ ਬੱਚੀ ਪਾਜ਼ੇਟਿਵ ਹਨ। ਕੁੱਝ ਦਿਨ ਪਹਿਲਾਂ ਹਸਪਤਾਲ ਅਟੈਂਡੈਂਟ ਵਿਚ ਵਾਇਰਸ ਪਾਇਆ ਗਿਆ ਸੀ। ਸੈਕਟਰ-26 ਤੋਂ 25 ਸਾਲਾ ਨੌਜਵਾਨ ਪਾਜ਼ੇਟਿਵ ਹੈ। ਇਹ ਪਹਿਲਾਂ ਆਏ ਪਾਜ਼ੇਟਿਵ ਮਰੀਜ਼ ਦਾ ਵਰਕ ਪਲੇਸ ਕਾਂਟੈਕਟ ਹੈ। ਸੈਕਟਰ-26 ਤੋਂ 42 ਸਾਲਾ ਵਿਅਕਤੀ ਵਿਚ ਵਾਇਰਸ ਮਿਲਿਆ ਹੈ। ਮਰੀਜ਼ ਦੀ ਸੋਨੀਪਤ ਦੀ ਟ੍ਰੈਵਲ ਹਿਸਟਰੀ ਰਹੀ ਹੈ। ਬਾਪੂਧਾਮ ਤੋਂ 63 ਸਾਲਾ ਵਿਅਕਤੀ ਪਾਜ਼ੇਟਿਵ ਹੈ। ਮਰੀਜ਼ ਦੇ ਦੋ ਫੈਮਿਲੀ ਕਾਂਟੈਕਟ ਹਨ। ਬਾਪੂਧਾਮ ਤੋਂ ਇਕ ਹੋਰ 63 ਸਾਲਾ ਮਰੀਜ਼ ਸਾਹਮਣੇ ਆਇਆ ਹੈ। ਮਰੀਜ਼ ਦੇ 13 ਫੈਮਿਲੀ ਕਾਂਟੈਕਟ ਹਨ।
ਜੀ. ਐੱਮ. ਸੀ. ਐੱਚ. ਦਾ ਰੈਜ਼ੀਡੈਂਟ ਡਾਕਟਰ ਪਾਜ਼ੇਟਿਵ
ਜੀ. ਐੱਮ. ਸੀ. ਐੱਚ. ਦਾ ਰੈਜ਼ੀਡੈਂਟ ਡਾਕਟਰ ਵੀ ਪਾਜ਼ੇਟਿਵ ਆਇਆ ਹੈ। ਡਾਕਟਰ ਕੈਂਪਸ ਵਿਚ ਹੀ ਰਹਿੰਦਾ ਹੈ। ਸੈਕਟਰ-51 ਤੋਂ 37 ਸਾਲਾ ਔਰਤ ਪਾਜ਼ੇਟਿਵ ਹੈ। ਉਹ ਜ਼ੀਰਕਪੁਰ ਵਿਚ ਕੰਮ ਕਰਦੀ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ। ਸੈਕਟਰ-26 ਤੋਂ 36 ਸਾਲਾ ਨੌਜਵਾਨ ਪਾਜ਼ੇਟਿਵ ਹੈ। ਇਹ ਵੀ ਪਹਿਲਾਂ ਤੋਂ ਪਾਜ਼ੇਟਿਵ ਕੇਸ ਦਾ ਵਰਕ ਪਲੇਸ ਕਾਂਟੈਕਟ ਹੈ। ਸੈਕਟਰ-15 ਤੋਂ 33 ਸਾਲਾ ਨੌਜਵਾਨ ਵਿਚ ਵਾਇਰਸ ਮਿਲਿਆ ਹੈ। ਨੌਜਵਾਨ ਕਿਸੇ ਬੈਂਕ ਵਿਚ ਕੰਮ ਕਰਦਾ ਹੈ। 4 ਫੈਮਿਲੀ ਕਾਂਟੈਕਟ ਹਨ। ਰਾਏਪੁਰ ਖੁਰਦ ਤੋਂ 55 ਸਾਲਾ ਵਿਅਕਤੀ ਪਾਜ਼ੇਟਿਵ ਹੈ। ਮਰੀਜ਼ ਸਿਕਿਉਰਟੀ ਗਾਰਡ ਹੈ। ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਹੈ। ਸੈਕਟਰ-37 ਤੋਂ 47 ਸਾਲਾ ਵਿਅਕਤੀ ਪਾਜ਼ੇਟਿਵ ਹੈ। ਮਰੀਜ਼ ਪੀ. ਜੀ. ਆਈ. ਵਿਚ ਕੰਮ ਕਰਦਾ ਹੈ। ਸੈਕਟਰ-50 ਤੋਂ 29 ਸਾਲਾ ਨੌਜਵਾਨ, 55 ਸਾਲਾ ਔਰਤ ਵਿਚ ਵਾਇਰਸ ਪਾਇਆ ਗਿਆ ਹੈ। ਸੈਕਟਰ-40 ਤੋਂ 45 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ।
ਨਵਾਂਸ਼ਹਿਰ ਜ਼ਿਲ੍ਹੇ ’ਚ ਕੋਰੋਨਾ ਨਾਲ ਤੀਜੀ ਮੌਤ, 2 ਨਵੇਂ ਕੇਸ ਆਏ ਸਾਹਮਣੇ
NEXT STORY