ਝਬਾਲ (ਨਰਿੰਦਰ) : ਝਬਾਲ ਨੇੜੇ ਭਿੱਖੀਵਿੰਡ ਰੋਡ 'ਤੇ ਬੀਤੀ ਰਾਤ ਇਕ ਫਾਰਚੂਨਰ ਗੱਡੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰੇ ਰੂਹ ਕੰਬਾਊ ਹਾਦਸੇ ਦੌਰਾਨ 2 ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਿੱਧੂ ਨੇ ਮੁੜ ਦੁਹਰਾਇਆ 'ਬੇਅਦਬੀ' ਦਾ ਮੁੱਦਾ, ਕਿਹਾ ਜੰਗ ਰਹੇਗੀ ਜਾਰੀ

ਪ੍ਰਾਪਤ ਜਾਣਕਾਰੀ ਮੁਤਾਬਕ ਮੋਟਰਾਸਈਕਲ 'ਤੇ 4 ਨੌਜਵਾਨ, ਜਿਨ੍ਹਾਂ 'ਚ ਸੋਨੂੰ, ਕੀਤੂ ਪੁੱਤਰ ਚਰਨ ਸਿੰਘ ਵਾਸੀ ਫਗਵਾੜਾ ਅਤੇ ਰਮਨਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਤੇ ਝਬਾਲ ਵਾਸੀ ਲਵਪ੍ਰੀਤ ਪੁੱਤਰ ਰਣਦੀਪ ਸਿੰਘ ਭਿੱਖੀਵਿੰਡ ਸਾਈਡ ਤੋਂ ਆ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਕੱਸੀ ਤਿਆਰੀ, ਪਿੰਡਾਂ 'ਚ ਸ਼ੁਰੂ ਕੀਤੀ ਨਿਵੇਕਲੀ ਪਹਿਲ (ਤਸਵੀਰਾਂ)
-ll.jpg)
ਉਨ੍ਹਾਂ ਦੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਆ ਰਹੀ ਇਕ ਫਾਰਚੂਨਰ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਦੌਰਾਨ 4 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਫਾਰਚੂਨਰ ਦਾ ਡਰਾਈਵਰ ਗੱਡੀ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਲਈ 'ਕੈਪਟਨ' ਵੱਲੋਂ 380 ਕਰੋੜ ਜਾਰੀ
ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਿੱਧੂ ਨੇ ਮੁੜ ਦੁਹਰਾਇਆ 'ਬੇਅਦਬੀ' ਦਾ ਮੁੱਦਾ, ਕਿਹਾ ਜੰਗ ਰਹੇਗੀ ਜਾਰੀ
NEXT STORY