ਪਟਿਆਲਾ, (ਪਰਮੀਤ)- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਐਮਰਜੈਂਸੀ ਵਾਰਡ 'ਚ ਇੰਚਾਰਜ ਸਟਾਫ ਨਰਸ ਸਮੇਤ ਚਾਰ ਨਵੇਂ ਕੇਸ ਆਉਣ ਮਗਰੋਂ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 162 ਹੋ ਗਈ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਿੰਦਰਾ ਹਪਸਤਾਲ 'ਚ ਨਰਸਿੰਗ ਟਿਊਟਰ ਐਮਰਜੈਂਸੀ ਮੈਡੀਸਨ ਵਾਰਡ ਵਿਚ ਲੱਗੀ 50 ਸਾਲਾ ਸਟਾਫ ਨਰਸ, ਜੋ ਕਿ ਸਿੱਧੂ ਕਲੋਨੀ ਦੀ ਰਹਿਣ ਵਾਲੀ ਹੈ ਅਤੇ ਪਹਿਲਾਂ ਪਾਜ਼ੇਟਿਵ ਆਈ ਸਟਾਫ ਨਰਸ ਦੇ ਸੰਪਰਕ ਵਿਚ ਸੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਡੀ. ਐੱਮ. ਡਬਲਿਊ. ਦਾ ਰਹਿਣ ਵਾਲਾ 40 ਸਾਲਾ ਨੌਜਵਾਨ, ਜੋ ਦਿੱਲੀ ਤੋਂ ਪਰਤਿਆ ਸੀ ਅਤੇ ਰਾਜਪੁਰਾ ਦੀ ਵਸਨੀਕ 4 ਸਾਲਾ ਬੱਚੀ, ਜੋ ਝਾਂਸੀ ਤੋਂ ਪਰਤੀ ਸੀ, ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਸਮਾਣਾ ਦੀ ਮਲਕਾਣਾ ਪੱਤੀ ਦਾ 60 ਸਾਲਾ ਬਜ਼ੁਰਗ, ਜੋ ਸਮਾਣਾ ਦੇ ਓਟ ਕਲੀਨਿਕ ਵਿਚ ਆਪਣੀ ਦਵਾਈ ਲੈਣ ਆਉਂਦਾ ਸੀ, ਦੀ ਵੀ ਰਿਪੋਰਟ ਪਾਜ਼ੇਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ 'ਚ 162 ਵਿਅਕਤੀ ਪਾਜ਼ੇਟਿਵ ਆ ਚੁੱਕੇ ਹਨ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਚੁੱਕੀ ਹੈ, 125 ਵਿਅਕਤੀ ਠੀਕ ਹੋ ਚੁੱਕੇ ਹਨ ਜਦਕਿ ਐਕਟਿਵ ਕੇਸਾਂ ਦੀ ਗਿਣਤੀ 34 ਹੈ।
ਗੁਰਦਾਸਪੁਰ 'ਚ ਔਰਤ ਸਮੇਤ 3 ਕੋਰੋਨਾ ਪਾਜ਼ੇਟਿਵ
NEXT STORY