ਸਾਹਨੇਵਾਲ (ਜ. ਬ.)-ਹਵਸ ਦੇ ਇਕ ਭੁੱਖੇ ਭੇੜੀਏ ਵੱਲੋਂ ਇਨਸਾਨੀ ਕਦਰਾਂ-ਕੀਮਤਾਂ ਨੂੰ ਤਾਰ-ਤਾਰ ਕਰਦੇ ਹੋਏ ਗਲੀ ’ਚ ਖੇਡ ਰਹੀ 4 ਸਾਲਾ ਇਕ ਮਾਸੂਮ ਬਾਲੜੀ ਨੂੰ ਆਪਣੇ ਨਾਲ ਸਾਈਕਲ ’ਤੇ ਲਿਜਾ ਕੇ ਕਥਿਤ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਹਨੇਵਾਲ ਦੀ ਪੁਲਸ ਵੱਲੋਂ 4 ਦਿਨ ਤੱਕ ਟਾਲ-ਮਟੋਲ ਕਰਨ ’ਤੇ ਜਦੋਂ ਪੀੜਤ ਬੱਚੀ ਦੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਕੰਗਣਵਾਲ ਦੀ ਸੁਪਰੀਮ ਕਾਲੋਨੀ ਨਿਵਾਸੀ ਵਿਅਕਤੀ ਨੇ ਦੱਸਿਆ ਕਿ ਬੀਤੀ 13 ਜਨਵਰੀ ਦੀ ਸਵੇਰੇ ਕਰੀਬ 11 ਵਜੇ ਉਸ ਦੀ 4 ਸਾਲਾ ਮਾਸੂਮ ਬੇਟੀ ਘਰ ਦੇ ਬਾਹਰ ਹੀ ਗਲੀ ’ਚ ਬੱਚਿਆਂ ਨਾਲ ਖੇਡ ਰਹੀ ਸੀ ਪਰ ਕੁਝ ਸਮੇਂ ਬਾਅਦ ਦੇਖਿਆ ਤਾਂ ਬੱਚੀ ਉੱਥੇ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਸਸਕਾਰ ’ਤੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਜੀਜੇ-ਸਾਲੇ ਦੀ ਦਰਦਨਾਕ ਮੌਤ
ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਇਲਾਕੇ ’ਚ ਵੱਖ-ਵੱਖ ਜਗ੍ਹਾ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਤਾਂ ਉਸ ’ਚ ਇਕ ਸਾਈਕਲ ਸਵਾਰ ਵਿਅਕਤੀ ਬੱਚੀ ਨੂੰ ਆਪਣੇ ਨਾਲ ਲਿਜਾਂਦਾ ਦਿਖਾਈ ਦਿੱਤਾ। ਇਸ ਤੋਂ ਕੁਝ ਹੀ ਸਮੇਂ ਬਾਅਦ ਬੱਚੀ ਦੇ ਜਸਪਾਲ ਬਾਂਗਰ, ਲੁਧਿਆਣਾ ਵਾਲੇ ਰਸਤੇ ’ਤੇ ਇਕ ਖਾਲੀ ਪਲਾਟ ’ਚ ਪਈ ਹੋਣ ਬਾਰੇ ਪਤਾ ਲੱਗਾ, ਜਦੋਂ ਉਹ ਬੱਚੀ ਨੂੰ ਘਰ ਲੈ ਕੇ ਆਏ ਤਾਂ ਦੇਖਿਆ ਕਿ ਬੱਚੀ ਦੇ ਕੱਪੜਿਆਂ ਨੂੰ ਖੂਨ ਲੱਗਾ ਹੋਇਆ ਸੀ, ਜਿਸ ’ਤੇ ਉਨ੍ਹਾਂ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀ ਦੀ ਗੋਲ਼ੀ ਲੱਗਣ ਨਾਲ ਮੌਤ
ਪੁਲਸ ਨੇ ਤੁਰੰਤ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਵਾਲਾ ਰਵੱਈਆ ਅਪਣਾਇਆ। ਆਖਿਰ ਕੁਝ ਮਜ਼ਦੂਰ ਸੰਗਠਨ ਦੇ ਆਗੂਆਂ ਨਾਲ ਪਰਿਵਾਰ ਵੱਲੋਂ ਪੁਲਸ ਖ਼ਿਲਾਫ਼ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਥਾਣਾ ਸਾਹਨੇਵਾਲ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ। ਇਸ ਮਾਮਲੇ ’ਚ ਪੁਲਸ ਦੇ ਹੱਥ ਅਜੇ ਵੀ ਪੂਰੀ ਤਰ੍ਹਾਂ ਖਾਲੀ ਹਨ।
ਭਤੀਜੀ ਨਾਲ ਸਕੂਟਰੀ ’ਤੇ ਜਾ ਰਹੀ ਔਰਤ ਨਾਲ ਵਾਪਰਿਆ ਹਾਦਸਾ, ਘਰ ’ਚ ਪੈ ਗਏ ਵੈਣ
NEXT STORY