ਜਲੰਧਰ (ਸ਼ੋਰੀ) – ਕਲਯੁੱਗ ਵਿਚ ਜਿਥੇ ਕੁਝ ਪਾਪੀ ਲੋਕ ਔਰਤਾਂ ਅਤੇ ਨਾਬਾਲਗਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ, ਉਥੇ ਹੀ ਹੁਣ ਮਰਦ ਵੀ ਸੁਰੱਖਿਅਤ ਨਹੀਂ ਰਹੇ, ਉਨ੍ਹਾਂ ਨਾਲ ਵੀ ਬਦਫੈਲੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਰਾਮਾ ਮੰਡੀ ਤੋਂ ਜੰਡੂਸਿੰਘਾ ਨੂੰ ਜਾਣ ਵਾਲੇ ਰੋਡ ’ਤੇ ਸਥਿਤ ਇਕ ਪੈਲੇਸ ਵਿਚ ਵਾਪਰਿਆ ਹੈ, ਜਿਥੇ ਇਕ 47 ਸਾਲਾ ਵਿਅਕਤੀ ਨਾਲ 4 ਨੌਜਵਾਨਾਂ ਨੇ ਬਦਫੈਲੀ ਕੀਤੀ।
ਇਹ ਵੀ ਪੜ੍ਹੋ- ਵਿਆਹ ਵਾਲੇ ਘਰ ਪਏ ਮੌਤ ਦੇ ਵੈਣ, ਲਾਡਲੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਨੇ ਸਦਾ ਲਈ ਮੀਚ ਲਈਆਂ ਅੱਖਾਂ
ਜਾਣਕਾਰੀ ਮੁਤਾਬਕ, ਸਿਵਲ ਹਸਪਤਾਲ ਵਿਚ ਜ਼ਖ਼ਮੀ ਹਾਲਤ ਵਿਚ ਆਪਣੀ ਐੱਮ. ਐੱਲ. ਆਰ. ਕਟਵਾਉਣ ਪੁੱਜੇ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਕੁਝ ਸਮੇਂ ਤੋਂ ਚੰਡੀਗੜ੍ਹ ਵਿਚ ਕੁੱਕ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸ ਨੂੰ ਵਧੀਆ ਆਫਰ ਮਿਲੀ ਕਿ ਜਲੰਧਰ ਸਥਿਤ ਇਕ ਪੈਲੇਸ ਵਿਚ ਸਫਾਈ ਦੇ ਕੰਮ ਲਈ ਵਿਅਕਤੀ ਦੀ ਲੋਡ਼ ਹੈ ਅਤੇ ਤਨਖਾਹ ਵੀ ਕਾਫ਼ੀ ਜ਼ਿਆਦਾ ਹੈ।
ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀ ਕਾਂਡ : SIT ਨੇ ਜ਼ਿਲ੍ਹਾ ਅਦਾਲਤ ਨੂੰ ਸੌਂਪੀ ਸੀਲਬੰਦ ਸਟੇਟਸ ਰਿਪੋਰਟ
ਇਸ ਤੋਂ ਬਾਅਦ ਉਹ ਚੰਡੀਗੜ੍ਹ ਤੋਂ ਜਲੰਧਰ ਸਥਿਤ ਉਕਤ ਪੈਲੇਸ ਵਿਚ ਆਇਆ ਅਤੇ ਉਥੇ ਲਗਭਗ 4 ਦਿਨਾਂ ਤੋਂ ਰਹਿ ਰਿਹਾ ਸੀ। ਸੋਮਵਾਰ ਰਾਤੀਂ ਪੈਲੇਸ ਵਿਚ ਵਿਆਹ ਸਮਾਰੋਹ ਖ਼ਤਮ ਹੋਣ ਤੋਂ ਬਾਅਦ ਪੈਲੇਸ ਵਿਚ ਹੀ ਕੰਮ ਕਰਨ ਵਾਲੇ 4 ਨੌਜਵਾਨਾਂ ਨੇ ਮੰਗਲਵਾਰ ਤੜਕੇ ਉਸ ਨੂੰ ਨੀਂਦ ਤੋਂ ਜਗਾਇਆ ਅਤੇ ਕੱਪੜੇ ਲਾਹੁਣ ਨੂੰ ਕਿਹਾ। ਨਸ਼ੇ ਵਿਚ ਧੁੱਤ ਇਨ੍ਹਾਂ ਨੌਜਵਾਨਾਂ ਦੀ ਗੱਲ ਸੁਣ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇਸ ਦੌਰਾਨ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਉਕਤ ਨੌਜਵਾਨ ਉਸ ਨੂੰ ਚੌਥੀ ਮੰਜ਼ਿਲ ’ਤੇ ਲੈ ਗਏ, ਉਥੇ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਹੇਠਾਂ ਸੁੱਟਣ ਦੀ ਧਮਕੀ ਦੇ ਕੇ ਕੱਪੜੇ ਲਾਉਣ ਨੂੰ ਕਿਹਾ। ਫਿਰ ਨੌਜਵਾਨਾਂ ਨੇ ਜ਼ਬਰਦਸਤੀ ਉਸ ਨੂੰ ਕੋਈ ਨਸ਼ੇ ਦੀ ਗੋਲੀ ਖੁਆਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਸਵੇਰੇ ਲਗਭਗ 6 ਵਜੇ ਉਹ ਨੀਂਦ ਤੋਂ ਉਠਿਆ ਤਾਂ ਉਸ ਨਾਲ ਬਦਫੈਲੀ ਹੋ ਚੁੱਕੀ ਸੀ ਅਤੇ ਉਹ ਪੂਰੀ ਤਰ੍ਹਾਂ ਨੰਗਾ ਸੀ। ਉਸ ਦੇ ਗੁਪਤ ਅੰਗ ਵਿਚ ਦਰਦ ਹੋ ਰਿਹਾ ਸੀ ਅਤੇ ਉਸੇ ਹਾਲਤ ਵਿਚ ਉਹ ਉਥੋਂ ਭੱਜਿਆ। ਇਸ ਤੋਂ ਬਾਅਦ ਕਿਸੇ ਕੋਲੋਂ ਕੱਪੜੇ ਮੰਗੇ ਅਤੇ ਤੁਰੰਤ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸ਼ਿਕਾਇਤ ਦੇਣ ਪੁੱਜਾ ਤਾਂ ਪੁਲਸ ਨੇ ਉਸ ਨੂੰ ਆਪਣਾ ਮੈਡੀਕਲ ਕਰਵਾਉਣ ਦੀ ਸਲਾਹ ਦਿੱਤੀ। ਉਥੇ ਹੀ, ਜਾਂਚ ਅਧਿਕਾਰੀ ਏ. ਐੱਸ. ਆਈ. ਸੋਮਨਾਥ ਦਾ ਕਹਿਣਾ ਸੀ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਾਫ ਹੋਵੇਗੀ। ਜ਼ਖ਼ਮੀ ਵਿਅਕਤੀ ਸਵੇਰ ਸਮੇਂ ਉਨ੍ਹਾਂ ਨੂੰ ਸ਼ਿਕਾਇਤ ਦੇ ਕੇ ਗਿਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਤੁਰਕੀ ਅਤੇ ਸੀਰੀਆ ’ਚ ਆਏ ਭੂਚਾਲ ਕਾਰਨ ਪ੍ਰਭਾਵਿਤਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਦੀ ਪੇਸ਼ਕਸ਼
NEXT STORY