ਭਵਾਨੀਗੜ੍ਹ(ਵਿਕਾਸ)- 2 ਚਚੇਰੇ ਭਰਾਵਾਂ ਨੂੰ ਏਮਜ਼ ਹਸਪਤਾਲ ਵਿੱਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਸਾਢੇ 5 ਲੱਖ ਰੁੱਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਇੱਕ ਮਹਿਲਾ ਸਮੇਤ ਚਾਰ ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ।
ਇਹ ਵੀ ਪੜ੍ਹੋ- ਭਾਦਸੋਂ ’ਚ ਨਸ਼ਾ ਕਾਰੋਬਾਰੀਆਂ ਦੇ ਹੌਸਲੇ ਬੁਲੰਦ, ਸ਼ਰੇਆਮ ਵਿਕ ਰਿਹੈ ਚਿੱਟਾ ਕੈਮਰੇ ’ਚ ਕੈਦ
ਇਸ ਸਬੰਧੀ ਕਰਨੈਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਵਾਨੀਗੜ੍ਹ ਨੇ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸਦਾ ਲੜਕਾ ਕੁਲਵਿੰਦਰ ਸਿੰਘ ਅਤੇ ਭਤੀਜਾ ਦਰਸ਼ਨ ਸਿੰਘ ਬੇਰੋਜ਼ਗਾਰ ਹਨ। ਜਰਨੈਲ ਸਿੰਘ, ਰਾਣੋ ਉਰਫ ਬਿੰਦਰ ਕੌਰ, ਅਮਨਦੀਪ ਸਿੰਘ ਤੇ ਜਗਸੀਰ ਸਿੰਘ ਨੇ ਉਸਦੇ ਲੜਕੇ ਤੇ ਭਤੀਜੇ ਨੂੰ ਕਿਹਾ ਕਿ ਤੁਸੀਂ ਵਧੀਆ ਪੜ੍ਹੇ ਲਿਖੇ ਹੋ ਤੁਹਾਨੂੰ ਏਮਜ ਹਸਪਤਾਲ ਬਠਿੰਡਾ ਵਿਖੇ ਨੌਕਰੀ ਲਗਵਾ ਦਿੰਦੇ ਹਾਂ ਤਾਂ ਉਕਤ ਲੋਕਾਂ ਨੇ ਕਥਿਤ ਰੂਪ ਵਿੱਚ ਜਾਅਲੀ ਨਿਯੁਕਤੀ ਪੱਤਰ ਤਿਆਰ ਕਰਕੇ ਉਨ੍ਹਾਂ ਨੂੰ ਦੇ ਦਿੱਤੇ ਜੋ ਕਿਸੇ ਕੰਮ ਨਾ ਆਏ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ, ਦੇਖੋ ਖ਼ੌਫ਼ਨਾਕ ਮੰਜ਼ਰ (ਵੀਡੀਓ)
ਮੁਦਈ ਕਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 5 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ਸਬੰਧੀ ਐੱਸ.ਐੱਸ.ਪੀ. ਸੰਗਰੂਰ ਦੇ ਹੁਕਮਾਂ 'ਤੇ ਭਵਾਨੀਗੜ੍ਹ ਪੁਲਸ ਨੇ ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ, ਰਾਣੀ ਉਰਫ ਬਿੰਦਰ ਕੌਰ ਉਰਫ ਹਰਜਿੰਦਰ ਕੌਰ ਪਤਨੀ ਜਰਨੈਲ ਸਿੰਘ ਦੋਵੇਂ ਵਾਸੀ ਭਵਾਨੀਗੜ੍ਹ, ਅਮਨਦੀਪ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਕਾਂਝਲਾ ਅਤੇ ਜਗਸੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਖੇੜੀ ਚੰਦਵਾਂ ਵਿਰੁੱਧ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ।
ਅਸ਼ਵਨੀ ਸ਼ਰਮਾ ਵੱਲੋਂ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਦੀ ਕੇਂਦਰ ਨੂੰ ਗਲਤ ਰਿਪੋਰਟ ਦੇਣ ਨਾਲ ਸ਼ੁਰੂ ਹੋਇਆ ਕਿਸਾਨ ਅੰਦੋਲਨ :
NEXT STORY