ਨਾਭਾ (ਪੁਰੀ) - ਨਾਭਾ ਦੀ ਸਰਕੂਲਰ ਰੋਡ 'ਤੇ ਅੱਜ ਤੜਕਸਾਰ ਕਰੀਬ 6 ਵਜੇ ਇਕ ਮਾਰੂਤੀ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਸੁਨਾਮ ਨਿਵਾਸੀ ਦੋ ਨੌਜਵਾਨ ਮੋਟਰਸਾਈਕਲ 'ਤੇ ਭਵਾਨੀਗੜ੍ਹ ਵੱਲ ਜਾ ਰਹੇ ਸਨ। ਅਚਾਨਕ ਹੀ ਉਨ੍ਹਾਂ ਨੂੰ ਪਿੱਛੋਂ ਆ ਰਹੀ ਮਾਰੂਤੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ 2 ਮੋਟਰਸਾਈਕਲ ਸਵਾਰ ਅਤੇ ਸੜਕ 'ਤੇ ਜਾ ਰਹੇ 3 ਹੋਰ ਵਿਅਕਤੀ ਲਪੇਟ ਵਿਚ ਆਉਣ ਕਾਰਨ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਵਾਈ ਜਹਾਜ਼ਾਂ ਦੇ ਮਾਡਲਾਂ ਦਾ ਸ਼ੋਅ ਤੇ ਮੋਟਰਸਾਈਕਲ ਸਵਾਰਾਂ ਦੇ ਕਰਤੱਬ ਬਣੇ ਖਿੱਚ ਦਾ ਕੇਂਦਰ
NEXT STORY