ਨਵੀਂ ਦਿੱਲੀ : ਭਾਰਤੀ ਸਿਨੇਮਾ ਵਿਚ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਬਣੀਆਂ ਹਨ, ਜਿਨ੍ਹਾਂ ਵਿਚ ਸਮਾਜਿਕ ਮੁੱਦਿਆਂ ਨੂੰ ਉਠਾਇਆ ਗਿਆ ਹੈ। ਮਸਾਲਾ ਫ਼ਿਲਮਾਂ ਤੋਂ ਇਲਾਵਾ, ਆਰਟ ਸਿਨੇਮਾ ਕਲਾਸਿਕ ਫ਼ਿਲਮ 'ਮੰਥਨ' ਵੀ ਇਸੇ ਸੂਚੀ ਵਿਚ ਸ਼ਾਮਲ ਹੈ। ਇਹ ਪਿਛਲੇ ਸਾਲ 'ਕਾਨਸ ਫ਼ਿਲਮ ਫੈਸਟੀਵਲ' ਵਿਚ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਮੌਕਾ ਮਿਲੇਗਾ।
ਅਨੁਭਵੀ ਨਿਰਦੇਸ਼ਕ ਸ਼ਿਆਮ ਬੇਨੇਗਲ ਦੀ ਕਲਾਸਿਕ ਫ਼ਿਲਮ 'ਮੰਥਨ' ਮਾਰਚ 2025 ਵਿਚ ਲਾਸ ਏਂਜਲਸ ਦੇ ਅਕੈਡਮੀ ਮਿਊਜ਼ੀਅਮ ਆਫ ਮੋਸ਼ਨ ਪਿਕਚਰਜ਼ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ। 'ਮੰਥਨ' ਨੂੰ ਇਮੋਸ਼ਨਜ਼ ਇਨ ਕਲਰ : ਏ ਕੈਲੀਡੋਸਕੋਪ ਆਫ਼ ਇੰਡੀਅਨ ਸਿਨੇਮਾ ਨਾਮਕ ਇੱਕ ਵਿਸ਼ੇਸ਼ ਲੜੀ ਦੇ ਹਿੱਸੇ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿਚ ਭਾਰਤ ਦੀਆਂ 12 ਪ੍ਰਤੀਕ ਫ਼ਿਲਮਾਂ ਹਨ।
ਸ਼ਨੀਵਾਰ ਨੂੰ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, "GCMMF (ਅਮੂਲ) ਦੇ 5 ਲੱਖ ਡੇਅਰੀ ਕਿਸਾਨਾਂ ਦੁਆਰਾ ਬਣਾਈ ਗਈ 1976 ਦੀ ਪੁਰਸਕਾਰ ਜੇਤੂ ਫੀਚਰ ਫ਼ਿਲਮ 'ਮੰਥਨ' ਨੂੰ ਭਾਰਤ ਦੀਆਂ 12 ਆਈਕੋਨਿਕ ਫ਼ਿਲਮਾਂ ਵਿਚੋਂ ਚੁਣਿਆ ਗਿਆ ਹੈ, ਜੋ 10 ਮਾਰਚ, 2025 ਨੂੰ ਲਾਸ ਏਂਜਲਸ ਦੇ ਅਕੈਡਮੀ ਮਿਊਜ਼ੀਅਮ ਆਫ਼ ਮੋਸ਼ਨ ਪਿਕਚਰਜ਼ ਵਿਚ 'ਇਮੋਸ਼ਨਜ਼ ਇਨ ਕਲਰ : ਏ ਕੈਲੀਡੋਸਕੋਪ ਆਫ਼ ਇੰਡੀਅਨ ਸਿਨੇਮਾ' ਦੇ ਹਿੱਸੇ ਵਜੋਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।"
ਅਕੈਡਮੀ ਮਿਊਜ਼ੀਅਮ ਵਿਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਇਹ 12 ਫ਼ਿਲਮਾਂ ...
Manthan
Mother India
Dilwale Dulhania Le Jayenge
Amar Akbar Anthony
Devdas
Kumti
Mirch Masala
Kanchenjungha
Maya Darpan
Iruvar
Ishanou
Jodhaa Akbar
ਇਹ ਵੀ ਪੜ੍ਹੋ-ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ਼, ਕਿਹਾ...
4K ਵਰਜਨ ਵਿੱਚ ਦਿਖਾਈ ਜਾਵੇਗੀ ਇਹ ਫ਼ਿਲਮ
ਚੰਗੀ ਗੱਲ ਇਹ ਹੈ ਕਿ 'ਮੰਥਨ' ਨੂੰ 4K ਕੁਆਲਿਟੀ ਵਿਚ ਬਹਾਲ ਕੀਤਾ ਗਿਆ ਹੈ। GCMMF ਨੇ ਇਹ ਕੰਮ ਫ਼ਿਲਮ 'ਹੈਰੀਟੇਜ ਫਾਊਂਡੇਸ਼ਨ' ਦੇ ਸਹਿਯੋਗ ਨਾਲ ਕੀਤਾ ਹੈ। ਇਹ ਫਾਊਂਡੇਸ਼ਨ ਪੁਰਾਣੀਆਂ ਫ਼ਿਲਮਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦੀ ਹੈ। ਇਹ 4K ਸੰਸਕਰਣ ਪਿਛਲੇ ਸਾਲ ਕਾਨਸ ਫ਼ਿਲਮ ਫੈਸਟੀਵਲ ਵਿਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। 'ਮੰਥਨ' ਕਾਨਸ ਦੇ ਕਲਾਸਿਕਸ ਭਾਗ ਵਿਚ ਚੁਣੀ ਗਈ ਇਕਲੌਤੀ ਭਾਰਤੀ ਫ਼ਿਲਮ ਸੀ।
ਕਿਸਾਨਾਂ ਦੀ ਫ਼ਿਲਮ
ਮੰਥਨ ਨੂੰ ਕਿਸਾਨਾਂ ਦੀ ਫ਼ਿਲਮ ਕਿਹਾ ਜਾਂਦਾ ਹੈ ਕਿਉਂਕਿ ਇਹ ਲੱਖਾਂ ਕਿਸਾਨਾਂ ਨੇ ਮਿਲ ਕੇ ਬਣਾਈ ਸੀ। ਇਹ ਫ਼ਿਲਮ ਗੁਜਰਾਤ ਦੇ 5 ਲੱਖ ਕਿਸਾਨਾਂ ਨੇ 2-2 ਰੁਪਏ ਦਾ ਯੋਗਦਾਨ ਪਾ ਕੇ ਬਣਾਈ ਸੀ। ਇਸ ਫ਼ਿਲਮ ਨੇ 1977 ਵਿਚ ਸਰਵੋਤਮ ਫ਼ਿਲਮ ਅਤੇ ਸਰਵੋਤਮ ਸਕ੍ਰੀਨਪਲੇ ਲਈ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਸੀ।
'ਮੰਥਨ' ਦੀ ਸਟਾਰ ਕਾਸਟ -
ਨਸੀਰੂਦੀਨ ਸ਼ਾਹ
ਸਮਿਤਾ ਪਾਟਿਲ
ਗਿਰੀਸ਼ ਕਰਨਾਡ
ਅਮਰੀਸ਼ ਪੁਰੀ
ਕੁਲਭੂਸ਼ਣ ਖਰਬੰਦਾ
ਇਸ ਫ਼ਿਲਮ ਨੂੰ ਭਾਰਤੀ ਸਿਨੇਮਾ ਦੀਆਂ ਸਭ ਤੋਂ ਵਧੀਆ ਫ਼ਿਲਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਅਦਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਇਸ ਵਿਚ ਜਾਨ ਪਾ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛਾਪਾ ਮਾਰਨ ਗਈ ਪੰਜਾਬ ਪੁਲਸ, ਮਾਂ-ਪੁੱਤ ਦੀ ਕਰਤੂਤ ਦੇਖ ਉਡੇ ਹੋਸ਼
NEXT STORY