ਜਲੰਧਰ (ਵਰੁਣ)– ਤਿਲਕ ਨਗਰ ਵਿਚ ਐਤਵਾਰ ਸਵੇਰੇ ਐਨਕਾਊਂਟਰ ਕਰ ਕੇ ਫੜੇ ਗਏ ਗੈਂਗਸਟਰ ਆਸ਼ੀਸ਼ ਉਰਫ ਆਸ਼ੂ ਤੇ ਨਿਤਿਨ ਉਰਫ ਨੰਨੂ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਪ੍ਰਾਈਮ ਸ਼ੂਟਰ ਨਿਕਲੇ ਹਨ। ਦੋਵਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਭਰ ਵਿਚ ਹੋਈਆਂ ਕਈ ਬਲਾਈਂਡ ਟਾਰਗੈੱਟ ਕਿਲਿੰਗ ਟਰੇਸ ਹੋ ਚੁੱਕੀਆਂ ਹਨ, ਜਿਸ ਦਾ ਖੁਲਾਸਾ ਖੁਦ ਪੁਲਸ ਕਮਿਸ਼ਨਰ ਜਲਦ ਕਰਨਗੇ।
ਹਾਲਾਂਕਿ ਪੁਲਸ ਅਧਿਕਾਰੀਆਂ ਵੱਲੋਂ ਇਨਵੈਸਟੀਗੇਸ਼ਨ ਦਾ ਕੋਈ ਵੀ ਹਿੱਸਾ ਜਨਤਕ ਨਹੀਂ ਕੀਤਾ ਜਾ ਰਿਹਾ ਪਰ ਪੁਲਸ ਨੂੰ ਮੁਲਜ਼ਮਾਂ ਤੋਂ ਬਿਸ਼ਨੋਈ ਗੈਂਗ ਬਾਰੇ ਹੋਰ ਵੀ ਇਨਪੁੱਟ ਮਿਲੇ ਹਨ। ਸਾਰੀ ਟਾਰਗੈੱਟ ਕਿਲਿੰਗ ਅਮਰੀਕਾ ਵਿਚ ਬੈਠਾ ਜਸਮੀਤ ਲੱਕੀ ਕਰਵਾ ਰਿਹਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਟਾਰਗੈੱਟ ਤੋਂ ਪਹਿਲਾਂ ਜਸਮੀਤ ਉਰਫ ਲੱਕੀ ਆਸ਼ੀਸ਼ ਅਤੇ ਨਿਤਿਨ ਨੂੰ ਪਹਿਲਾਂ ਵੈਪਨ ਕਿਥੇ ਰੱਖੇ ਹਨ, ਉਸ ਦੀ ਲੋਕੇਸ਼ਨ ਭੇਜਦਾ ਅਤੇ ਕੰਮ ਹੋ ਜਾਣ ਤੋਂ ਬਾਅਦ ਵੈਪਨ ਕਿਥੇ ਰੱਖਣੇ ਹਨ, ਦੁਬਾਰਾ ਉਸ ਦੀ ਲੋਕੇਸ਼ਨ ਭੇਜਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
ਇਸ ਤੋਂ ਬਾਅਦ ਲੱਕੀ ਆਪਣਾ ਖਾਸ ਕਰਿੰਦਾ ਭੇਜ ਕੇ ਇਨ੍ਹਾਂ ਲੋਕਾਂ ਤਕ ਪੈਸੇ ਪਹੁੰਚਾ ਿਦੰਦਾ ਸੀ ਪਰ ਸੂਤਰਾਂ ਦੀ ਮੰਨੀਏ ਤਾਂ ਲੱਕੀ ਨੂੰ ਵੀ ਟਾਰਗੈੱਟ ਕਿਲਿੰਗ ਦਾ ਕਿਤਿਓਂ ਹੋਰ ਕੰਮ ਆਉਂਦਾ ਹੈ ਅਤੇ ਉਹ ਵੀ ਪੈਸਿਆਂ ਲਈ ਆਪਣੇ ਸ਼ੂਟਰਾਂ ਦੀ ਵਰਤੋਂ ਕਰਦਾ ਹੈ। ਮਰਡਰ ਦੀ ਸੁਪਾਰੀ ਦੇਣ ਵਾਲਾ ਵੀ ਲੱਕੀ ਦਾ ਸਿੱਧਾ ਵਾਕਿਫ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਵਿਚਕਾਰ ਵੀ ਇਕ ਸ਼ਖਸ ਹੁੰਦਾ ਹੈ, ਜੋ ਸਾਰੀ ਡੀਲ ਕਰਵਾਉਂਦਾ ਹੈ। ਇਹ ਮਰਡਰ ਕੌਣ ਕਰਵਾ ਰਿਹਾ ਹੈ, ਪੁਲਸ ਇਸਦੀ ਜੜ੍ਹ ਭਾਲ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਬੁੱਲ੍ਹੋਵਾਲ ਸਮੇਤ ਜਲੰਧਰ ਵਿਚ 2 ਲੋਕਾਂ ਦੀ ਟਾਰਗੈੱਟ ਕਿਲਿੰਗ ਲਈ ਇਨ੍ਹਾਂ ਗੈਂਗਸਟਰਾਂ ਨੂੰ ਕੁਝ ਪੈਸੇ ਮਿਲ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਬਲਾਈਂਡ ਟਾਰਗੈੱਟ ਕਿਲਿੰਗ ਟਰੇਸ ਹੋਈਆਂ ਹਨ, ਉਹ ਕੁਝ ਹੀ ਸਮੇਂ ’ਚ ਅੰਜਾਮ ਦਿੱਤੀਆਂ ਗਈਆਂ ਸਨ। ਨੰਨੂ ਪਿਛਲੇ 7 ਮਹੀਨਿਆਂ ਤੋਂ ਗਾਇਬ ਸੀ ਅਤੇ ਇੰਟਰਨੈੱਟ ਕਾਲਿੰਗ ਜ਼ਰੀਏ ਹੀ ਲੱਕੀ ਇਨ੍ਹਾਂ ਲੋਕਾਂ ਨਾਲ ਗੱਲ ਕਰਦਾ ਸੀ।
ਨਵਾਂਸ਼ਹਿਰ ਦੇ ਨੌਜਵਾਨ ਦੀ ਨਿਕਲੀ ਗੈਂਗਸਟਰਾਂ ਤੋਂ ਬਰਾਮਦ ਆਈ-20 ਕਾਰ
ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਗੈਂਗਸਟਰਾਂ ਤੋਂ ਬਰਾਮਦ ਹੋਈ ਆਈ-20 ਕਾਰ ਨਵਾਂਸ਼ਹਿਰ ਦੇ ਨੌਜਵਾਨ ਦੀ ਨਿਕਲੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ 10 ਨਵੇਂ IAS ਅਧਿਕਾਰੀ ਕੀਤੇ ਤਾਇਨਾਤ, ਤੁਰੰਤ ਚਾਰਜ ਸੰਭਾਲਣ ਦੇ ਹੁਕਮ
ਦੋਵਾਂ ਗੈਂਗਸਟਰਾਂ ਦੀਆਂ ਲੱਤਾਂ ਦਾ ਹੋਇਆ ਆਪ੍ਰੇਸ਼ਨ
ਸਿਵਲ ਹਸਪਤਾਲ ਵਿਚ ਦਾਖਲ ਗੈਂਗਸਟਰ ਆਸ਼ੀਸ਼ ਅਤੇ ਨਿਤਿਨ ਦੀਆਂ ਲੱਤਾਂ ਦਾ ਆਪ੍ਰੇਸ਼ਨ ਹੋ ਗਿਆ ਹੈ। ਦੋਵਾਂ ਨੂੰ ਸਖ਼ਤ ਸੁਰੱਖਿਆ ਵਿਚ ਰੱਖਿਆ ਗਿਆ ਹੈ।
ਬਿਸ਼ਨੋਈ ਗਰੁੱਪ ਨਾਲ ਪੈਸਿਆਂ ਲਈ ਕੰਮ ਕਰਦੇ ਹਨ ਦੋਵੇਂ ਸ਼ੂਟਰ
ਗੈਂਗਸਟਰ ਆਸ਼ੀਸ਼ ਅਤੇ ਨਿਤਿਨ ਬਿਸ਼ਨੋਈ ਗਰੁੱਪ ਨਾਲ ਪੈਸਿਆਂ ਲਈ ਕੰਮ ਕਰਦੇ ਹਨ। ਆਸ਼ੀਸ਼ ਲੱਕੀ ਦੇ ਪਿੰਡ ਦਾ ਹੋਣ ਕਾਰਨ ਉਸਦਾ ਕਾਫੀ ਪੁਰਾਣਾ ਅਤੇ ਖਾਸ ਜਾਣਕਾਰ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 7 ਮਹੀਨੇ ਪਹਿਲਾਂ ਹੀ ਭੈਣ ਦਾ ਵਿਆਹ ਕਰ ਕੇ ਗਿਆ ਸੀ ਗੁਰਜੰਟ ਸਿੰਘ
ਫ੍ਰੀ ’ਚ ਰਾਜ਼ੀਨਾਮਾ ਕਰਵਾਉਣ ਲਈ ਆਪਣਾ ਹੀ ਦੋਸਤ ਮਾਰ ਦਿੱਤਾ ਸੀ
ਅਪ੍ਰੈਲ 2017 ਨੂੰ ਲੱਕੀ ਨੇ ਆਦਮਪੁਰ ਵਿਚ ਆਪਣੇ ਹੀ ਦੋਸਤ ਹੇਅਰ ਡਰੈੱਸਰ ਸੰਨੀ ਦੀ ਵੀ ਹੱਤਿਆ ਕਰ ਦਿੱਤੀ ਸੀ। ਉਸ ਕੇਸ ਵਿਚ ਆਸ਼ੀਸ਼ ਵੀ ਨਾਮਜ਼ਦ ਸੀ। ਆਸ਼ੀਸ਼ ਦੇ ਖ਼ਿਲਾਫ਼ ਪਹਿਲਾਂ ਕੇਸ ਥਾਣਾ ਬੁੱਲ੍ਹੋਵਾਲ ਵਿਚ 2016 ਵਿਚ 326 ਦਾ ਹੋਇਆ ਸੀ। ਇਸ ਸਬੰਧੀ ਭੋਗਪੁਰ ਥਾਣੇ ਵਿਚ ਮੁਲਜ਼ਮਾਂ ਖ਼ਿਲਾਫ਼ 365, 364, 506 ਅਤੇ 34 ਅਧੀਨ ਕੇਸ ਦਰਜ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਵਿਭਾਗ ਦੀ ਟੀਮ ਨੇ ਮੂੰਡੀਆਂ ਕਲਾਂ ’ਚ ਨਾਜਾਇਜ਼ ਤੌਰ ’ਤੇ ਚੱਲ ਰਹੇ ਸਕੈਨ ਸੈਂਟਰ ਦਾ ਕੀਤਾ ਪਰਦਾਫਾਸ਼
NEXT STORY