ਚੰਡੀਗੜ੍ਹ (ਭਗਵਤ, ਕੁਲਦੀਪ) : ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਹਾਲਾਂਕਿ ਪਿਛਲੇ 4 ਦਿਨਾਂ ਤੋਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਕੇਸਾਂ ਤੋਂ ਥੋੜ੍ਹੀ ਰਾਹਤ ਜ਼ਰੂਰੀ ਮਿਲੀ ਸੀ ਪਰ ਸੋਮਵਾਰ ਨੂੰ ਸ਼ਹਿਰ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਕੋਰੋਨਾ ਦਾ ਗੜ੍ਹ ਬਣ ਚੁੱਕੀ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਨਵੇਂ ਮਰੀਜ਼ਾਂ 'ਚ 29 ਸਾਲ ਦੀ ਔਰਤ, 48 ਸਾਲਾਂ ਦਾ ਪੁਰਸ਼, 26 ਸਾਲਾਂ ਦਾ ਨੌਜਵਾਨ, 60 ਸਾਲਾਂ ਦੀ ਬਜ਼ੁਰਗ ਔਰਤ ਅਤੇ 10 ਸਾਲਾਂ ਦਾ ਬੱਚਾ ਸ਼ਾਮਲ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਬਾਪੂਧਾਮ ਕਾਲੋਨੀ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਥੀ 127 ਹੋ ਗਈ ਹੈ, ਜਦੋਂ ਕਿ ਜੇਕਰ ਸ਼ਹਿਰ ਦੀ ਗੱਲ ਕਰੀਏ ਤਾਂ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 196 ਤੱਕ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ ਖਤਮ ਕੀਤੀਆਂ 430 ਅਸਾਮੀਆਂ, ਕਰਮਚਾਰੀ ਯੂਨੀਅਨ ਤੇ ਪ੍ਰਬੰਧਕ ਆਹਮੋ-ਸਾਹਮਣੇ
6 ਸਾਲਾ ਕੋਰੋਨਾ ਪੀੜਤ ਬੱਚੇ ਦੀ ਮੌਤ
ਪੀ. ਜੀ. ਆਈ. ਦੇ ਪੀਡਿਆਟ੍ਰਿਕ ਸੈਂਟਰ 'ਚ ਬੀਤੇ ਦਿਨ 6 ਸਾਲਾ ਕੋਰੋਨਾ ਪੀੜਤ ਬੱਚੇ ਦੀ ਮੌਤ ਹੋ ਗਈ ਸੀ। ਬੱਚਾ ਲੁਧਿਆਣਾ ਦੇ ਹੈਬੋਵਾਲ ਦਾ ਰਹਿਣ ਵਾਲਾ ਸੀ। ਬੱਚੇ 'ਚ ਹੋਰ ਵੀ ਸਿਹਤ ਸਬੰਧੀ ਸਮੱਸਿਆਵਾਂ ਸਨ, ਜੋ ਉਸ ਦੀ ਮੌਤ ਦਾ ਕਾਰਨ ਬਣੀਆਂ। ਬੱਚੇ ਦੇ ਸੰਪਰਕ 'ਚ ਆਉਣ ਤੋਂ ਬਾਅਦ ਪੀ. ਜੀ. ਆਈ. ਦੇ ਇਕ ਸੀਨੀਅਰ ਰੈਜ਼ੀਡੈਂਟ, ਇਕ ਜੂਨੀਅਰ ਰੈਜ਼ੀਡੈਂਟ ਅਤੇ ਬੱਚੇ ਦੇ ਮਾਤਾ-ਪਿਤਾ ਸਮੇਤ ਇਕ 7 ਸਾਲ ਦਾ ਬੱਚਾ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਖੰਨਾ' ਹੋਇਆ ਕੋਰੋਨਾ ਮੁਕਤ, ਸਿਵਲ ਹਸਪਤਾਲ 'ਚੋਂ 1 ਮਰੀਜ਼ ਤੇ 11 ਹੋਰ ਡਿਸਚਾਰਜ
ਝੋਨੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਬੀਜ ਦੀ ਸੋਧ ਜ਼ਰੂਰੀ : ਮਾਹਿਰ
NEXT STORY