ਗੋਨਿਆਣਾ,(ਗੋਰਾ ਲਾਲ): ਸ਼ਹਿਰ 'ਚ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਕੰਮ ਲਈ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਖੇਤ 'ਚੋਂ ਹਰਾ ਚਾਰਾ ਲੈਣ ਗਈ ਸੀ। ਇਸ ਦੌਰਾਨ ਉਸ ਦੀ 5 ਸਾਲ ਬੱਚੀ ਰੋਜ਼ਾਨਾ ਦੀ ਤਰ੍ਹਾਂ ਗੁਆਂਢੀ ਗੁਰਮੇਲ ਸਿੰਘ ਦੇ ਘਰ ਖੇਡ ਰਹੀ ਸੀ ਤੇ ਗੁਰਮੇਲ ਸਿੰਘ ਨੇ ਉਸ ਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਤੇ ਉਥੋਂ ਭੱਜ ਗਿਆ। ਇਹ ਸਾਰੀ ਘਟਨਾ ਪੀੜਤ ਬੱਚੀ ਨੇ ਘਰ ਆ ਕੇ ਆਪਣੇ ਮਾਤਾ-ਪਿਤਾ ਨੂੰ ਦੱਸੀ। ਬੱਚੀ ਦੇ ਪਿਤਾ ਨੇ ਇਹ ਸੂਚਨਾ ਥਾਣਾ ਨੇਹੀਆਂ ਵਾਲਾ ਵਿਖੇ ਆ ਕੇ ਦਿੱਤੀ। ਪੁਲਸ ਨੇ ਪੀੜਤ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਮੁਲਜ਼ਮ ਗੁਰਮੇਲ ਸਿੰਘ (42) ਪੁੱਤਰ ਕਰਮ ਸਿੰਘ ਹਾਲ ਆਬਾਦ ਟਿੱਬਾ ਬਸਤੀ ਗੋਨਿਆਣਾ ਖੁਰਦ ਖਿਲਾਫ਼ ਜਬਰ-ਜ਼ਨਾਹ ਦਾ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।
5 IPS ਤੇ 2 PPS ਅਧਿਕਾਰੀਆਂ ਦੇ ਤਬਾਦਲੇ
NEXT STORY