ਸ੍ਰੀ ਮੁਕਤਸਰ ਸਾਹਿਬ (ਪਵਨ/ਖੁਰਾਣਾ/ਸੁਖਪਾਲ) - ਪਿੰਡ ਮੱਲ੍ਹਣ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਦਿਨ ਪ੍ਰਤੀ ਦਿਨ ਲੋਕਾਂ ਵੱਲੋਂ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ, ਵਾਤਾਵਰਣ ’ਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਪਿੰਡ ਵਾਸੀਆਂ ਨੂੰ 500 ਬੂਟੇ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਬੇਨਜ਼ੀਰ ਸਿੰਘ ਬਰਾਡ਼ ਨੇ ਦੱਸਿਆ ਕਿ ਟਾਟਾ ਟਰੱਸਟ ਦੇ ਫੀਲਡ ਅਫਸਰ ਹਰਜੀਤ ਸਿੰਘ ਦੇ ਸਹਿਯੋਗ ਨਾਲ ਜਿੱਥੇ ਪਿੰਡ ਵਾਸੀਆਂ ਨੂੰ ਛਾਂਦਾਰ ਅਤੇ ਫਲ ਦੇਣ ਵਾਲੇ ਬੂਟੇ, ਜਿਨ੍ਹਾਂ ਵਿਚ ਜਾਮਣ, ਨਿੰਮ, ਬਰਮਾ ਡੇਕ, ਕਿਚਨਾਰ ਅਤੇ ਅਰਜੁਨਾ ਦੇ ਲਗਭਗ 500 ਬੂਟੇ ਵੰਡੇ ਗਏ, ਉੱਥੇ ਹੀ ਇਨ੍ਹਾਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਅਤੇ ਜ਼ਿੰਮੇਵਾਰੀ ਵੀ ਦਿੱਤੀ ਗਈ। ਉਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਨਵੇਂ ਬੂਟੇ ਲਾਵਾਉਣ ਜਾਂ ਲਾਉਣ ਦਾ ਤਾਂ ਹੀ ਫਾਇਦਾ ਹੈ, ਜੇਕਰ ਅਸੀਂ ਇਨ੍ਹਾਂ ਦੀ ਜ਼ਿੰਮੇਵਾਰੀ ਨਾਲ ਸਮੇਂ ਸਿਰ ਪਾਣੀ ਦੇਣਾ ਅਤੇ ਇਨ੍ਹਾਂ ਦੇ ਆਸੇ-ਪਾਸੇ ਵਾਡ਼ ਕਰ ਕੇ ਪੂਰੀ ਤਰ੍ਹਾਂ ਸਾਂਭ-ਸੰਭਾਲ ਕਰ ਕੇ ਪਾਲਣ-ਪੋਸ਼ਣ ਕਰਦੇ ਹਾਂ। ਇਸ ਸਮੇਂ ਪਿੰਡ ਵਾਸੀਆਂ ਤੋਂ ਇਲਾਵਾ ਰਾਜ ਮੱਲ੍ਹਣ, ਅਵਤਾਰ ਸਿੰਘ, ਮਨਤਾਰ ਸਿੰਘ, ਰਾਜ ਮੱਲ੍ਹਣ, ਤੇਜੀ ਆਦਿ ਮੌਜੂਦ ਸਨ।
ਸ਼੍ਰੋਅਦ ਨੇ ਮੀਟਿੰਗ ਦੌਰਾਨ 26 ਜੂਨ ਦੇ ਐਕਸ਼ਨ ਸਬੰਧੀ ਉਲੀਕੀ ਰੂਪ-ਰੇਖਾ
NEXT STORY