ਤਲਵੰਡੀ ਸਾਬੋ (ਮੁਨੀਸ਼)-ਇਕ ਧਾਰਮਿਕ ਅਸਥਾਨ ਦੀ ਸਰਾਂ ਵਿਖੇ ਬੀਤੀ ਦੇਰ ਰਾਤ ਇਕ ਅਤਿ-ਮੰਦਭਾਗੀ ਘਟਨਾ ਦੌਰਾਨ 4 ਵਿਅਕਤੀਆਂ ਦੇ ਇਕ ਲੜਕੀ ਨਾਲ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਲੜਕੀ ਸਮੇਤ ਕੁਲ 6 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਸਥਾਨਕ ਸਰਾਂ ਦੇ ਇਕ ਕਮਰੇ ਵਿਚ ਦੇਰ ਰਾਤ ਕੋਈ ਗੜਬੜ ਬਾਰੇ ਪਤਾ ਲੱਗਾ। ਇਸ ਬਾਰੇ ਸੂਚਨਾ ਮਿਲਦਿਆਂ ਹੀ ਇਕ ਧਾਰਮਿਕ ਸਥਾਨ ਦੇ ਪ੍ਰਬੰਧਕ ਨੇ ਸਰਾਂ ਦੇ ਇੰਚਾਰਜ ਤੋਂ ਜਦੋਂ ਸਰਾਂ ਦਾ ਐਂਟਰੀ ਰਜਿਸਟਰ ਤੇ ਕਮਰਿਆਂ ਦੀਆਂ ਚਾਬੀਆਂ ਮੰਗੀਆਂ ਤਾਂ ਉਨ੍ਹਾਂ 'ਚੋਂ ਇਕ ਕਮਰੇ ਦੀ ਚਾਬੀ ਗਾਇਬ ਸੀ। ਉਸ ਦੀ ਰਜਿਸਟਰ 'ਚ ਕਿਤੇ ਐਂਟਰੀ ਵੀ ਨਹੀਂ ਸੀ ਹੋਈ। ਜਦੋਂ ਉਕਤ ਕਮਰੇ ਦੀ ਚਾਬੀ ਬਾਰੇ ਇੰਚਾਰਜ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਘਬਰਾ ਗਿਆ, ਜਿਸ ਤੋਂ ਗੜਬੜ ਦਾ ਸ਼ੱਕ ਪੁਖਤਾ ਹੋ ਗਿਆ। ਪਤਾ ਲੱਗਾ ਹੈ ਕਿ ਪ੍ਰਬੰਧਕ ਦੀ ਦਰਖਾਸਤ ਦੇ ਆਧਾਰ 'ਤੇ ਪੁਲਸ ਨੇ ਸੁਖਪਾਲ ਸਿੰਘ ਉਰਫ ਪਾਲ, ਧਰਮਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਗਟ ਸਿੰਘ ਤੇ ਲੜਕੀ ਲਵਪ੍ਰੀਤ ਕੌਰ ਵਾਸੀ ਬਠਿੰਡਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਉਧਰ ਪੂਰੇ ਮਾਮਲੇ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੇ ਅੱਜ ਉਕਤ ਵਿਅਕਤੀਆਂ ਕੋਲ ਲੜਕੀ ਭੇਜਣ ਵਾਲੇ ਵਿਅਕਤੀ ਧਰਮਪਾਲ ਸਿੰਘ ਵਾਸੀ ਬਠਿੰਡਾ ਨੂੰ ਵੀ ਕਾਬੂ ਕਰ ਲਿਆ, ਜਦੋਂ ਉਹ ਸਵੇਰੇ ਵਾਪਸੀ 'ਤੇ ਲੜਕੀ ਨੂੰ ਲੈ ਜਾਣ ਲਈ ਇਥੇ ਪੁੱਜਿਆ। ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਅਤੇ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਭੇਜਣ ਵਾਲੇ ਧਰਮਪਾਲ ਸਿੰਘ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕੀ ਉਹ ਹੋਰ ਕਿਤੇ ਵੀ ਲੜਕੀਆਂ ਵਗੈਰਾ ਭੇਜਦਾ ਸੀ ਜਾਂ ਇਹ ਇਕਹਿਰਾ ਮਾਮਲਾ ਹੀ ਸੀ।
ਪੁਲਸ ਮੁਲਾਜ਼ਮ ਦੀ ਕੁੱਟਮਾਰ ਦਾ ਮਾਮਲਾ : ਨੌਜਵਾਨ ਦੇ ਹੱਕ 'ਚ ਉਤਰੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ
NEXT STORY