ਜਲੰਧਰ (ਸੁਨੀਲ ਮਹਾਜਨ): ਜਲੰਧਰ ਦੇ ਗਾਜ਼ੀ ਗੁੱਲਾ ਦੇ ਬ੍ਰਿਜ ਨਗਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਝੂਲੇ 'ਚ ਖੇਡ ਰਹੀ 6 ਮਹੀਨਿਆਂ ਦੀ ਬੱਚੀ ਨੂੰ ਕਿਡਨੈਪ ਕਰ ਲਿਆ ਗਿਆ ਹੈ। ਕਿਡਨੈਪਿੰਗ ਦੀ ਸੂਚਨਾ ਮਿਲਦਿਆਂ ਹੀ ਏ.ਸੀ.ਪੀ. ਸੈਂਟਰਲ ਨਿਰਮਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ 3 ਬੱਚੇ ਘਰ ਦੇ ਬਾਹਰ ਖੇਡ ਰਹੇ ਸਨ। ਇਸ ਵਿਚ ਇਕ 6 ਮਹੀਨਿਆਂ ਦੀ ਬੱਚੀ ਸੰਧਿਆ ਵੀ ਸੀ। ਇਸ ਦੌਰਾਨ ਐਕਟਿਵ ਸਵਾਰ 2 ਵਿਅਕਤੀਆਂ ਸਮੇਤ ਔਰਤ ਦੁਪਹਿਰ 3:30 ਵਜੇ ਦੇ ਕਰੀਬ ਗਲੀ ਵਿਚ ਆਏ। ਉਹ ਬੱਚਿਆਂ ਨੂੰ ਪਹਿਲਾਂ ਵਰਗਲਾਉਣ ਲੱਗੇ। ਇਸ ਦੌਰਾਨ ਉਕਤ ਐਕਟਿਵਾ ਸਵਾਰ ਆਏ ਤੇ ਬੱਚਿਆਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਨ ਲੱਗ ਪਏ। ਉਨ੍ਹਾਂ ਦੇ ਪੁੱਤਰ ਨੂੰ 120 ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਤੇ ਫ਼ਿਰ 500 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਦ ਬੱਚਿਆਂ ਨੇ ਪੈਸੇ ਨਹੀਂ ਲਏ ਤਾਂ ਝੂਲੇ 'ਚ ਖੇਡ ਰਹੀ ਉਸ ਦੀ ਬੱਚੀ ਸੰਧਿਆ ਨੂੰ ਲੈ ਕੇ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਹੁਣ GST ਦੇ ਘੇਰੇ 'ਚ ਆਵੇਗੀ ਆਨਲਾਈਨ ਗੇਮਿੰਗ! ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਸੰਕੇਤ
ਪੀੜਤ ਪਰਿਵਾਰ ਨੇ ਘਟਨਾ ਦੀ ਜਾਣਕਾਰੀ ਥਾਣਾ 2 ਦੀ ਪੁਲਸ ਨੂੰ ਦੇ ਦਿੱਤੀ। ਥਾਣਾ 2 ਦੇ ਮੁਖੀ ਤੇ ਏ.ਸੀ.ਪੀ. ਸੈਂਟਰਲ ਨਿਰਮਲ ਸਿੰਘ ਮੌਕੇ 'ਤੇ ਪਹੁੰਚ ਗਏ। ਉੱਥੇ ਹੀ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਕੁੜੀ ਦੇ ਪਿਤਾ ਓਮ ਪ੍ਰਕਾਸ਼ ਦੇ ਬਿਆਨਾਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਸੀ.ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਚਿੱਟੇ ਰੰਗ ਦੀ ਐਕਟਿਵਾ ਸਵਾਰ ਦੋ ਵਿਅਕਤੀਆਂ ਸਮੇਤ ਇਕ ਔਰਤ ਨੇ ਉਕਤ ਬੱਚਿਆਂ ਨੂੰ ਪਹਿਲਾਂ 500 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਬੱਚੀ ਉਨ੍ਹਾਂ ਨੂੰ ਦੇ ਦੇਣ। ਜਦ ਬੱਚਿਆਂ ਨੇ ਪੈਸੇ ਲੈਣ ਤੋਂ ਇਨਕਾਰ ਕੀਤਾ ਤਾਂ ਐਕਟਿਵਾ ਸਵਾਰ ਝੂਲੇ 'ਚੋਂ ਬੱਚੀ ਨੂੰ ਲੈ ਕੇ ਫ਼ਰਾਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਜੀਲੈਂਸ ਬਿਊਰੋ ਵੱਲੋਂ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਸੀਕਾ ਨਵੀਸ ਗ੍ਰਿਫ਼ਤਾਰ
NEXT STORY