ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ। ਸ਼ਹਿਰ 'ਚ 6 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ 'ਚੋਂ 3 ਮਰੀਜ਼ ਬਾਪੂਧਾਮ ਕਾਲੋਨੀ, ਇਕ ਸੈਕਟਰ-26 ਅਤੇ ਇਕ ਸੈਕਟਰ-16 ਨਾਲ ਸਬੰਧਿਤ ਹੈ। ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 187 ਤੱਕ ਪੁੱਜ ਗਈ ਹੈ। ਸ਼ਨੀਵਾਰ ਨੂੰ ਸੁਖਨਾ ਝੀਲ ਦੇ ਜਨਤਕ ਪਖਾਨੇ ’ਚ 39 ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਦੇ ਸਾਵਧਾਨੀ ਦੇ ਤੌਰ ’ਤੇ ਕੋਰੋਨਾ ਟੈਸਟਿੰਗ ਲਈ ਸੈਂਪਲ ਲਏ ਸਨ। ਸੋਮਵਾਰ ਨੂੰ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਹੁਣ ਸੜਕਾਂ 'ਤੇ ਥੁੱਕਣਾ ਕਰ ਦਿਓ ਬੰਦ ਨਹੀਂ ਤਾਂ ਤੁਹਾਡਾ ਵੀ ਹੋਵੇਗਾ ਇਹ ਹਸ਼ਰ...
ਨੌਜਵਾਨ ਦੇ ਦੋਸਤ ਦੀ ਰਿਪੋਰਟ ਵੀ ਨੈਗੇਟਿਵ
ਹੱਲੋਮਾਜਰਾ ਦੇ ਰਹਿਣ ਵਾਲੇ 35 ਸਾਲ ਦੇ ਮਰੀਜ਼ ਦੀ ਮੌਤ ਜੀ. ਐੱਮ. ਸੀ. ਐੱਚ. ’ਚ ਹੋਈ ਸੀ। ਦੋ ਦਿਨ ਪਹਿਲਾਂ ਇਸ ਮਰੀਜ਼ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਸ ਦੇ ਨੇੜਲੇ ਸੰਕਰਕ ’ਚ ਆਏ 32 ਸਾਲ ਦੇ ਵਿਅਕਤੀ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਉਥੇ ਹੀ ਸੈਕਟਰ 27 ’ਚ 81 ਸਾਲ ਦੀ ਬਜ਼ੁਰਗ ਔਰਤ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ। ਇਹ ਇਸ ਸੈਕਟਰ ’ਚ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ 'ਚ ਆਈ ਸੀ।
ਇਹ ਵੀ ਪੜ੍ਹੋ : 'ਬੁਆਇਲਰ ਮਾਲਕਾਂ' ਨੂੰ ਉਦਯੋਗ ਮੁੜ ਚਲਾਉਣ ਲਈ ਖਾਸ ਹਦਾਇਤਾਂ ਜਾਰੀ
ਫਤਿਹਗੜ੍ਹ ਸਾਹਿਬ: ਇਕ ਪੁਲਸ ਮੁਲਾਜ਼ਮ ਸਮੇਤ 9 ਕੇਸ ਆਏ ਪਾਜ਼ੇਟਿਵ,ਗਿਣਤੀ ਹੋਈ 57
NEXT STORY