ਵੈੱਬ ਡੈਸਕ : ਕਿਹਾ ਜਾਂਦਾ ਹੈ ਕਿ ਭਗਤੀ ਵਿੱਚ ਬਹੁਤ ਸ਼ਕਤੀ ਹੈ। ਇਸ ਦੀ ਤਾਜ਼ਾ ਮਿਸਾਲ ਪੰਜਾਬ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਪੰਜਾਬ ਦੇ 6 ਸਾਲ ਦੇ ਬੱਚੇ ਮੁਹੱਬਤ ਨੇ ਇਤਿਹਾਸ ਰਚ ਦਿੱਤਾ ਹੈ। ਅਸਲ ਵਿਚ ਇਹ ਬੱਚਾ ਬਿਨਾਂ ਰੇਲਗੱਡੀ ਤੋਂ ਸਿੱਧਾ ਅਯੁੱਧਿਆ ਪਹੁੰਚ ਗਿਆ। ਇਸ ਛੋਟੇ ਬੱਚੇ ਨੂੰ ਰਾਮਲੱਲਾ ਦੇ ਦਰਸ਼ਨਾਂ ਦੀ ਅਜਿਹੀ ਇੱਛਾ ਹੋਈ ਕਿ ਉਸ ਨੇ ਪੰਜਾਬ ਤੋਂ ਅਯੁੱਧਿਆ ਦਾ ਸਫਰ ਦੌੜ ਕੇ ਪੂਰੀ ਕਰ ਦਿੱਤਾ।
ਇਹ ਵੀ ਪੜ੍ਹੋ : ਆ ਗਈ ਸਾਲ 2025 ਦੀ ਪਹਿਲੀ ਹੈਟ੍ਰਿਕ, ਇਸ ਗੇਂਦਬਾਜ਼ ਨੇ ਕ੍ਰਿਕਟ ਜਗਤ 'ਚ ਮਚਾਇਆ ਤਹਿਲਕਾ
ਪੰਜਾਬ ਤੋਂ ਅਯੁੱਧਿਆ ਦਾ ਸਫ਼ਰ ਇੱਕ ਹਜ਼ਾਰ ਕਿਲੋਮੀਟਰ ਦਾ ਹੈ। ਸਿਰਫ਼ 6 ਸਾਲ ਦੇ ਇਸ ਮਾਸੂਮ ਬੱਚੇ ਨੇ ਰੇਲ ਜਾਂ ਬੱਸ ਤੋਂ ਬਿਨਾਂ ਦੌੜ ਕੇ ਇਹ ਦੂਰੀ ਤੈਅ ਕੀਤੀ ਹੈ। ਇਸ ਸਫ਼ਰ ਨੂੰ ਪੂਰਾ ਕਰਨ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਵਿਚ ਉਸ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਲੱਗਾ। 7 ਜਨਵਰੀ ਨੂੰ ਬੱਚੇ ਨੇ ਅਯੁੱਧਿਆ ਵਿੱਚ ਕਦਮ ਰੱਖਿਆ ਅਤੇ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ : 27 ਸਾਲਾ ਮਸ਼ਹੂਰ Influencer ਦੀ ਹੋਟਲ 'ਚ ਖਾਣਾ ਖਾਂਦੇ ਸਮੇਂ ਮੌਤ, ਸਦਮੇ 'ਚ ਪਰਿਵਾਰ
6 ਸਾਲਾ ਮੁਹੱਬਤ ਨੇ ਪੰਜਾਬ ਦੇ ਫਾਜ਼ਿਲਕਾ ਤੋਂ ਇਹ ਸਫਰ ਸ਼ੁਰੂ ਕੀਤਾ ਸੀ। ਉੱਥੇ ਇੱਕ ਫੌਜੀ ਅਧਿਕਾਰੀ ਨੇ ਬੱਚੇ ਦੀ ਯਾਤਰਾ ਲਈ ਹਰੀ ਝੰਡੀ ਦਿੱਤੀ ਸੀ। ਇਸ ਤੋਂ ਬਾਅਦ ਮੁਹੱਬਤ ਨੇ ਇਕ ਮਹੀਨਾ 23 ਦਿਨ ਲਗਾਤਾਰ ਦੌੜ ਕੇ ਅਯੁੱਧਿਆ ਦੀ ਯਾਤਰਾ ਪੂਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੂਰੇ ਸਫਰ ਦੌਰਾਨ ਬੱਚੇ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਂਗਣਵਾੜੀ ਕੇਂਦਰਾਂ ਨੂੰ ਲੈ ਕੇ ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਹੋ ਗਈ ਵੱਡੀ ਕਾਰਵਾਈ
NEXT STORY