ਹੁਸ਼ਿਆਰਪੁਰ, (ਘੁੰਮਣ)- ਜ਼ਿਲੇ ਵਿਚ ਅੱਜ 60 ਨਵੇਂ ਪਾਜ਼ੇਟਿਵ ਮਰੀਜਾਂ ਦੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਵਿਸਫੋਟ ਹੋਇਆ। ਇਸਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਕੁੱਲ ਗਿਣਤੀ 733 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1312 ਸੈਂਪਲਾਂ ਦੀ ਹਾਸਲ ਹੋਈ ਤਾਜ਼ਾ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਨਵੇਂ ਪਾਜ਼ੇਟਿਵ ਮਰੀਜਾਂ ਵਿਚ 12 ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਮਾਡਲ ਟਾਊਨ, ਪੁਲਸ ਲਾਈਨਜ਼ ਤੇ ਸ਼ੀਸ਼ ਮਹਿਲ ਬਾਜ਼ਾਰ ਨਾਲ ਸਬੰਧਿਤ ਹਨ। ਇਸਤੋਂ ਇਲਾਵਾ 19 ਕੇਸ ਬਲਾਕ ਪੌਸੀ, 15 ਭੁੰਗਾ, ਮੰਡ ਮੰਡੇਰ, ਬੁੱਢਾਬਡ਼ ਅਤੇ ਟਾਂਡਾ ਨਾਲ 3-3, ਹਾਜੀਪੁਰ ਤੇ ਮੁਕੇਰੀਆਂ ਨਾਲ 2-2 ਅਤੇ ਦਸੂਹਾ ਦਾ 1 ਕੇਸ ਸ਼ਾਮਿਲ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 1234 ਸ਼ੱਕੀ ਮਰੀਜਾਂ ਦੇ ਨਵੇਂ ਸੈਂਪਲ ਲਏ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਲਏ ਗਏ 34718 ਸੈਂਪਲਾਂ ਵਿਚੋਂ 31966 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ 2029 ਸੈਂਪਲਾਂ ਦੀ ਰਿਪੋਰਟ ਦਾ ਵਿਭਾਗ ਨੂੰ ਇੰਤਜਾਰ ਹੈ। ਜ਼ਿਲੇ ਵਿਚ ਹੁਣ ਤੱਕ 56 ਸੈਂਪਲ ਇਨਵੈਲਿਡ ਪਾਏ ਗਏ ਹਨ ਅਤੇ 21 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 145 ਹੈ।
ਸਿਹਤ ਐਡਵਾਈਜ਼ਰੀ ਦਿੰਦਿਆਂ ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਘਰਾਂ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਾਮਾਜਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋਡ਼ਿਆ ਜਾ ਸਕੇ।
ਬਾਜਵਾ ਦਾ ਡੀ. ਜੀ. ਪੀ. ਨੂੰ ਪੱਤਰ, ਮੇਰਾ ਜਾਨੀ-ਮਾਲੀ ਨੁਕਸਾਨ ਹੋਣ 'ਤੇ ਕੈਪਟਨ ਤੇ ਦਿਨਕਰ ਗੁਪਤਾ ਹੋਣਗੇ ਜ਼ਿੰਮੇਵਾਰ
NEXT STORY