ਜਲੰਧਰ— ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਨੂੰ ਲੈ ਕੇ ਐਂਟ੍ਰੇਸ ਟੈਸਟ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਹੁਣ ਇਨ੍ਹਾਂ ਸਕੂਲਾਂ ’ਚ ਦਾਖ਼ਲੇ ਲਈ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ। ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ’ਚ ਇਸ ਸਾਲ 12ਵੀਂ ਲਈ ਸਿਰਫ਼ 171 ਬੱਚੇ ਹੀ ਪ੍ਰੀਖਿਆ ਪਾਸ ਕਰ ਸਕੇ ਹਨ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਕਾਊਂਸਲਿੰਗ ਤੋਂ ਬਾਅਦ ਦਾਖ਼ਲਾ ਮਿਲੇਗਾ। ਸਾਰੇ 10 ਮੈਰੀਟੋਰੀਅਸ ਸਕੂਲਾਂ ’ਚ 11ਵੀ ਅਤੇ 12ਵੀਂ ’ਚ ਵੱਖ-ਵੱਖ ਸਟ੍ਰੀਮ ਦੀਆਂ ਕੁੱਲ 9200 ਸੀਟਾਂ ਹਨ। ਕੋਰੋਨਾ ਕਾਰਨ 2020 ’ਚ ਦਾਖ਼ਲੇ ਅਤੇ ਪ੍ਰੀਖਿਆ ਨਹੀਂ ਹੋਈ। 12ਵੀਂ ’ਚ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਐਗਜ਼ਾਮ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ 12ਵੀਂ ਦੀਆਂ ਸੀਟਾਂ ਖਾਲੀ ਰਹਿਣਗੀਆਂ। ਇਸ ਸਾਲ 12ਵੀਂ ’ਚ ਦਾਖ਼ਲੇ ਲਈ 907 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ, ਜਿਸ ’ਚ 171 ਪਾਸ ਅਤੇ 468 ਫੇਲ੍ਹ ਹੋਏ। 268 ਪ੍ਰੀਖਿਆ ਦੇਣ ਨਹੀਂ ਪਹੁੰਚੇ। 1786 ਵਿਦਿਆਰਥੀ 12ਵੀਂ ’ਚ ਹੀ ਹਨ। ਕੁੱਲ 4600 ਸੀਟਾਂ ਲਈ 1786 ਯਾਨੀ ਕਿ 61 ਫ਼ੀਸਦੀ ਸੀਟਾਂ ਹੀ ਭਰੀਆਂ ਜਾਣਗੀਆਂ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ
ਪਿਛਲੇ ਸਾਲਾਂ ’ਚ ਅਣਦੇਖੀ ਨਾਲ ਸੀਟਾਂ ਵੀ ਪੂਰੀਆਂ ਨਹੀਂ ਭਰ ਸਕੀਆਂ ਸਨ। 2021 ’ਚ 12ਵੀਂ ’ਚ ਦਾਖ਼ਲੇ ਨਹੀਂ ਹੋਏ ਅਤੇ ਇਸੇ ਕਾਰਨ ਇਸ ਸਾਲ 12ਵੀਂ ’ਚ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਐਗਜ਼ਾਮ ਲਿਆ ਗਿਆ ਹੈ ਤਾਂਕਿ ਬਾਕੀ ਖਾਲੀ ਸੀਟਾਂ ਭਰੀਆਂ ਜਾ ਸਕਣ। 2021 ’ਚ ਮੈਰੀਟੋਰੀਅਸ ਸਕੂਲ ’ਚ ਦਾਖ਼ਲੇ ਲਈ 80 ਫ਼ੀਸਦੀ ਦੀ ਬਜਾਏ ਨੰਬਰ ਘੱਟ ਕਰਕੇ ਜਨਰਲ ਕੈਟੇਗਿਰੀ ਲਈ 70 ਫ਼ੀਸਦੀ ਰਿਜ਼ਰਵ ਕੈਟੇਗਿਰੀ ਲਈ 65 ਫ਼ੀਸਦੀ ਤੈਅ ਕੀਤੇ ਸਨ।
ਪ੍ਰੋਜੈਕਟ ਡਾਇਰੈਕਟਰ ਮਨਿੰਦਰ ਸਰਕਾਰੀਆ ਨੇ ਕਿਹਾ ਕਿ ਆਮੌਤਰ ’ਤੇ ਵਿਦਿਆਰਥੀ ਜਿੱਥੋਂ 11ਵੀਂ ਕਰਦੇ ਹਨ, ਉਸੇ ਸਕੂਲ ’ਚ 12ਵੀਂ ਲਈ ਦਾਖ਼ਲਾ ਲੈਂਦੇ ਹਨ। ਇਸੇ ਲਈ ਬੱਚਿਆਂ ਨੇ 12ਵੀਂ ’ਚ ਦਾਖ਼ਲੇ ਲਈ ਘੱਟ ਉਤਸ਼ਾਹ ਵਿਖਾਇਆ ਹੈ। ਐਂਟ੍ਰੇਸ ਟੈਸਟ ਔਖਾ ਹੋਣ ਕਰਕੇ ਘੱਟ ਬੱਚੇ ਪਾਸ ਹੋਏ ਹਨ। ਇਸ ਲਈ ਜਿੰਨੇ ਬੱਚਾ ਪਾਸ ਹੋਏ ਹਨ, ਉਨ੍ਹਾਂ ਨੂੰ ਹੀ 12ਵੀਂ ’ਚ ਦਾਖ਼ਲਾ ਦਿੱਤਾ ਜਾਵੇਗਾ। ਖ਼ਾਲੀ ਸੀਟਾਂ ਭਰਨ ਦਾ ਕੋਈ ਪਲਾਨ ਨਹੀਂ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆ ਰਹੇ ਫੋਨ, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY