ਗੁਰਦਾਸਪੁਰ/ਲਾਹੌਰ (ਵਿਨੋਦ) : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਉੱਥੇ ਮਹਾਸ਼ਿਵਰਾਤਰੀ ਦੇ ਜਸ਼ਨਾਂ ’ਚ ਹਿੱਸਾ ਲੈਣ ਲਈ ਬੁੱਧਵਾਰ ਨੂੰ 62 ਹਿੰਦੂ ਵਾਹਗਾ ਬਾਰਡਰ ਰਾਹੀਂ ਭਾਰਤ ਤੋਂ ਲਾਹੌਰ ਪਹੁੰਚੇ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਇਸ ਸਬੰਧ ’ਚ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਗੋਲੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ (ਵੀਡੀਓ)
ਆਮਿਰ ਹਾਸ਼ਮੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਸਮਾਰੋਹ ’ਚ ਹਿੱਸਾ ਲੈਣ ਲਈ ਭਾਰਤ ਤੋਂ ਕੁੱਲ 62 ਹਿੰਦੂ ਸ਼ਰਧਾਲੂ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਕਰਵਾਏ ਜਾ ਰਹੇ ਮਹਾਸ਼ਿਵਰਾਤਰੀ ਦਾ ਮੁੱਖ ਸਮਾਗਮ 9 ਮਾਰਚ ਨੂੰ ਲਾਹੌਰ ਤੋਂ ਕਰੀਬ 300 ਕਿਲੋਮੀਟਰ ਦੂਰ ਚਕਵਾਲ ਸਥਿਤ ਇਤਿਹਾਸਕ ਕਟਾਸ ਰਾਜ ਮੰਦਰ ਵਿਖੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿਚ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂ ਸ਼ਿਰਕਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਵਾਹਗਾ ਵਿਖੇ ਧਾਰਮਿਕ ਸਥਾਨਾਂ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਵਿਸ਼ਵਨਾਥ ਬਜਾਜ ਦੀ ਅਗਵਾਈ ਵਿਚ ਹਿੰਦੂਆਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ
ਸ਼ਿਵਰਾਤਰੀ ਦੇ ਜਸ਼ਨਾਂ ਲਈ ਪਾਕਿਸਤਾਨ ਪਹੁੰਚੇ ਇਹ ਸ਼ਰਧਾਲੂ 10 ਮਾਰਚ ਨੂੰ ਕਟਾਸ ਰਾਜ ਮੰਦਰ ਤੋਂ ਲਾਹੌਰ ਪਰਤਣਗੇ। ਲਾਹੌਰ ਆਉਣ ਤੋਂ ਬਾਅਦ ਉਹ 11 ਮਾਰਚ ਨੂੰ ਉੱਥੇ ਸ਼੍ਰੀ ਕ੍ਰਿਸ਼ਨ ਮੰਦਿਰ ਦੇ ਦਰਸ਼ਨ ਕਰਨਗੇ। ਇਸ ਦੇ ਨਾਲ ਹੀ ਇਹ ਹਿੰਦੂ ਸਮੂਹ ਲਾਹੌਰ ਦਾ ਕਿਲਾ ਦੇਖਣ ਵੀ ਜਾਵੇਗਾ। ਇਹ ਲੋਕ ਲਾਹੌਰ ਦੀਆਂ ਹੋਰ ਇਤਿਹਾਸਕ ਥਾਵਾਂ ਦਾ ਵੀ ਦੌਰਾ ਕਰਨਗੇ ਅਤੇ 12 ਮਾਰਚ ਨੂੰ ਭਾਰਤ ਪਰਤਣਗੇ।
ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ
ਪਾਕਿਸਤਾਨ ਵਿਚ ਇਹ ਕਿਹੜਾ ਭੋਲੇਨਾਥ ਮੰਦਰ ਹੈ?
ਪਾਕਿਸਤਾਨ ਵਿਚ ਬਣਿਆ ਇਹ ਕਟਾਸ ਰਾਜ ਮੰਦਿਰ ਕਟਾਸ ਨਾਮਕ ਤਾਲਾਬ ਨਾਲ ਘਿਰਿਆ ਹੋਇਆ ਹੈ, ਜਿਸ ਨੂੰ ਹਿੰਦੂਆਂ ਦੁਆਰਾ ਪਵਿੱਤਰ ਮੰਨਿਆ ਜਾਂਦਾ ਹੈ। ਇਹ ਕੰਪਲੈਕਸ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੋਟੋਹਾਰ ਪਠਾਰ ਖੇਤਰ ਵਿਚ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਮੰਦਰ ਦਾ ਤਾਲਾਬ ਸ਼ਿਵ ਦੇ ਹੰਝੂਆਂ ਤੋਂ ਬਣਿਆ ਸੀ, ਜਦੋਂ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਸੋਗ ਵਿਚ ਧਰਤੀ ’ਤੇ ਭਟਕ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਂਡਾ ਵਿਖੇ ਮਹਾਸ਼ਿਵਰਾਤਰੀ ਮੌਕੇ ਮੰਦਿਰਾਂ 'ਚ ਲੱਗੀਆਂ ਰੌਣਕਾਂ
NEXT STORY