ਭੁਲੱਥ (ਰਜਿੰਦਰ)- ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਡਿਪੋਰਟ ਕੀਤੇ ਗਏ ਦੂਜੀ ਲੜੀ 'ਚ ਵਾਪਸ ਆ ਰਹੇ ਨੌਜਵਾਨਾਂ 'ਚ ਜ਼ਿਲ੍ਹਾ ਕਪੂਰਥਲਾ ਦੇ 10 ਨੌਜਵਾਨ ਦੱਸੇ ਜਾ ਰਹੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਭੁਲੱਥ ਹਲਕੇ ਦੇ ਨੌਜਵਾਨਾਂ ਦੀ ਹੈ। ਭੁਲੱਥ ਹਲਕੇ ਦੇ 7 ਨੌਜਵਾਨ ਹਨ, ਜਦਕਿ ਫਗਵਾੜਾ ਹਲਕੇ ਤੋਂ ਇਕ ਅਤੇ ਸੁਲਤਾਨਪੁਰ ਲੋਧੀ ਹਲਕੇ ਦੇ ਦੋ ਨੌਜਵਾਨ ਅੱਜ ਦੀ ਫਲਾਈਟ ਵਿਚੋਂ ਵਾਪਸ ਆਏ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭੁਲੱਥ ਹਲਕੇ ਦੇ 7 ਨੌਜਵਾਨਾਂ ਵਿਚੋਂ 6 ਨੌਜਵਾਨ ਥਾਣਾ ਭੁਲੱਥ ਦੇ ਇਲਾਕੇ ਵਿਚ ਆਉਂਦੇ ਹਨ ਅਤੇ ਇਕ ਨੌਜਵਾਨ ਥਾਣਾ ਢਿੱਲਵਾਂ ਦੇ ਇਲਾਕੇ ਦਾ ਵਸਨੀਕ ਹੈ।
ਇਹ ਵੀ ਪੜ੍ਹੋ : ਚਾਵਾਂ ਨਾਲ ਖ਼ਰੀਦੀ ਨਵੀਂ ਗੱਡੀ ਹੋਈ ਚਕਨਾਚੂਰ, ਨੌਜਵਾਨ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼
ਦੱਸਣਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਅੱਜ ਦੂਜੀ ਫਲਾਈਟ ਆ ਰਹੀ ਹੈ, ਜਿਸ ਵਿਚ 67 ਪੰਜਾਬੀਆਂ ਦੀ ਵਾਪਸੀ ਦੀ ਖ਼ਬਰ ਹੈ ਅਤੇ ਇਨ੍ਹਾਂ 67 ਪੰਜਾਬੀਆਂ ਵਿਚ ਜ਼ਿਲ੍ਹਾ ਕਪੂਰਥਲਾ ਦਾ ਵੱਡਾ ਅੰਕੜਾ ਹੈ, ਕਿਉਂਕਿ ਇਥੋਂ ਦੇ 10 ਨੌਜਵਾਨ ਡਿਪੋਰਟ ਕੀਤੇ ਦੱਸੇ ਜਾ ਰਹੇ ਹਨ। ਜੇਕਰ ਸਾਰੇ ਪੰਜਾਬ ਦੀ ਗੱਲ ਕਰੀਏ ਤਾਂ ਭੁਲੱਥ ਹਲਕੇ ਦੇ 7 ਨੌਜਵਾਨਾਂ ਦੀ ਵਾਪਸੀ ਇਕੋ ਫਲਾਈਟ ਰਾਹੀ ਹੋਣੀ ਵੱਡੀ ਗੱਲ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਨੌਜਵਾਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਸੀ। ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਤੋਂ ਇਉਂ ਖ਼ਾਲੀ ਹੱਥ ਹੈ ਪਰਤਣ ਕਾਰਨ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ 'ਚ ਜਿੱਥੇ ਨਿਰਾਸ਼ਾ ਦਾ ਆਲਮ ਹੈ, ਉੱਥੇ ਹੀ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਵੀ ਖ਼ਤਰੇ 'ਚ ਜਾਪਦਾ ਹੈ।
ਇਹ ਵੀ ਪੜ੍ਹੋ : ਸੁਫ਼ਨੇ ਹੋਏ ਚੂਰਾ-ਚੂਰ, ਅਮਰੀਕਾ ਤੋਂ ਡਿਪੋਰਟ ਹੋਏ 67 ਪੰਜਾਬੀਆਂ 'ਚ ਹੁਸ਼ਿਆਰਪੁਰ ਦੇ 10 ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੋਜ਼ਪੁਰ, ਜ਼ੀਰਾ ਤੇ ਗੁਰੂਹਰਸਰਾਏ 'ਚ 8 ਤਾਰੀਖ਼ ਨੂੰ ਲੱਗੇਗੀ ਕੌਮੀ ਲੋਕ ਅਦਾਲਤ
NEXT STORY