ਫਿਰੋਜ਼ਪੁਰ (ਮਲਹੋਤਰਾ)-ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਕੋਲ ਸਰਚ ਆਪ੍ਰੇਸ਼ਨ ਚਲਾ ਕੇ ਕਰੀਬ 33 ਕਰੋੜ ਰੁਪਏ ਦੀ ਸਾਢੇ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਬਲ ਨੂੰ ਇੰਟੈਲੀਜੈਂਸ ਤੋਂ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਅੰਤਰਰਾਸ਼ਟਰੀ ਬਾਰਡਰ ਦੇ ਫਿਰੋਜ਼ਪੁਰ ਸੈਕਟਰ ਤੋਂ ਨਸ਼ੇ ਵਾਲੇ ਪਦਾਰਥ ਭਾਰਤੀ ਇਲਾਕੇ 'ਚ ਭੇਜੇ ਗਏ ਹਨ। ਸੂਚਨਾ ਦੇ ਆਧਾਰ 'ਤੇ ਅੰਤਰਰਾਸ਼ਟਰੀ ਸਰਹੱਦ ਅਤੇ ਕੁਲਵੰਤ ਚੈੱਕਪੋਸਟ 'ਤੇ ਸੋਮਵਾਰ ਚਲਾਏ ਗਏ ਸਰਚ ਆਪ੍ਰਰੇਸ਼ ਦੌਰਾਨ ਜਵਾਨਾਂ ਨੇ ਬੀ.ਓ.ਪੀ. ਨੰ. 176-1 ਦੇ ਕੋਲ 2-2 ਲਿਟਰ ਦੀਆਂ ਪਲਾਸਟਿਕ ਦੀਆਂ 2 ਬੋਤਲਾਂ ਅਤੇ 3 ਪੈਕੇਟਾਂ 'ਚ ਭਰੀ ਹੋਈ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਦਾ ਕੁੱਲ ਵਜ਼ਨ ਸਾਢੇ 6 ਕਿਲੋ ਹੈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 33 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਪਬਲਿਕ ਤੋਂ ਸੁਝਾਅ ਲੈਣ ਲਈ ਜਾਰੀ ਕੀਤਾ ਫੇਸਬੁੱਕ ਪੇਜ
NEXT STORY