ਮੋਗਾ (ਬਿੰਦਾ)- ਮਿਤੀ 22 ਤੇ 23 ਨਵੰਬਰ ਨੂੰ 132 ਕੇ. ਵੀ. ਮੋਗਾ 1 ਤੋਂ ਚਲਦਾ 11 ਕੇ. ਵੀ. ਐੱਫ. ਸੀ. ਆਈ. ਫੀਡਰ ਦੀ ਜ਼ਰੂਰੀ ਮੁਰੰਮਤ ਲਈ ਨਵੇਂ ਫੀਡਰ ਨੂੰ ਖਿੱਚਣ ਲਈ ਬਿਜਲੀ ਸਪਲਾਈ ਬੰਦ ਰਹੇਗੀ, ਇਸ ਨਾਲ 11 ਕੇ. ਵੀ. ਐੱਫ. ਸੀ. ਆਈ. ਫੀਡਰ ਅਤੇ 11 ਕੇ. ਵੀ. ਜ਼ੀਰਾ ਰੋਡ ਫੀਡਰ, 11 ਕੇ. ਵੀ. ਦੱਤ ਰੋਡ ਫੀਡਰ, 11 ਕੇ. ਵੀ. ਐੱਸ. ਏ. ਐੱਸ. ਨਗਰ ਫੀਡਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ. ਡੀ. ਓ. ਜਗਸੀਰ ਸਿੰਘ ਅਤੇ ਜੇ. ਈ. ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਵਲੋਂ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ, ਸੋਢੀ ਨਗਰ, ਜੀ. ਟੀ. ਰੋਡ ਵੀ ਮਾਰਟ ਸਾਇਡ, ਜੀ. ਟੀ. ਰੋਡ ਬਿੱਗ ਬੈਂਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਅਜੀਤ ਨਗਰ, ਮਨਚੰਦਾ ਕਲੋਨੀ, ਭਗਤ ਸਿੰਘ ਕਲੋਨੀ, ਪੱਕਾ ਦੁਸਾਂਝ ਰੋਡ, ਬਸਤੀ ਗੋਬਿੰਦਗੜ੍ਹ, ਅਕਾਲਸਰ ਰੋਡ, ਬਾਬਾ ਸੁਰਤ ਸਿੰਘ ਨਗਰ, ਜੁਝਾਰ ਨਗਰ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ, ਡੀ. ਸੀ. ਕੰਪਲੈਕਸ, ਜੇਲ ਵਾਲੀ ਗਲੀ, ਮੈਜਿਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ. ਸੀ. ਆਈ. ਰੋਡ, ਕਿਚਲੂ ਸਕੂਲ, ਇੰਪਰੂਵਮੈਂਟ ਟਰੱਸਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ ਆਦਿ ਇਲਾਕਾ ਪ੍ਰਭਾਵਿਤ ਰਹੇਗਾ।
ਜੈਤੋ (ਰਘੂਨੰਦਨ ਪਰਾਸ਼ਰ ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜੈਤੋ ਦੇ ਸਹਾਇਕ ਇੰਜੀਨੀਅਰ ਵੰਡ ਉਪ ਮੰਡਲ ਅਨੁਸਾਰ 22 ਨਵੰਬਰ ਦਿਨ ਸ਼ਨੀਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ 66 ਏਵੀਏ ਸਬ ਸਟੇਸ਼ਨ ਜੈਤੋ ਤੋਂ ਚੱਲਦੇ 11ਕੇਵੀ ਫੀਡਰ ਗੰਗਸਰ ਸਾਹਿਬ 11 ਕੇਵੀ ਫੀਡਰ ਬਾਜਾਖਾਨਾ ਰੋਡ ਜ਼ਰੂਰੀ ਮੁਰੰਮਤ ਕਰਨ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸਦੇ ਨਾਲ ਹੀ ਸੁਰੱਖਿਆ ਕਾਰਨ ਕਰਕੇ ਕੋਠੇ ਢਿਲਵਾਂ ਮੋਟਰਾ ਵਾਲਾ ਫੀਡਰ ਬੰਦ ਰਹੇਗਾ।
ਰੂਪਨਗਰ (ਵਿਜੇ ਸ਼ਰਮਾ)-11 ਕੇ.ਵੀ ਗੋਬਿੰਦ ਵੈਲੀ ਫੀਡਰ ਦੀ ਜ਼ਰੂਰੀ ਮੁਰੰਮਤ/ਟ੍ਰੀ ਕਟਿੰਗ ਕਰਨ ਲਈ 22-11-2025 ਨੂੰ ਸਵੇਰੇ 10 ਵਜੇ ਤੋਂ ਦੋ ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਸੁੱਖਰਾਮਪੁਰ , ਸੁੱਖਰਾਮਪੁਰ ਇੰਨਕਲੇਵ, ਕੋਟਲਾ, ਗੋਬਿੰਦ ਵੈਲੀ ਕਾਲੋਨੀ , ਮਾਜਰੀ ਰੋਡ, ਅਮਰ ਕਾਲੋਨੀ, ਨਾਨਕਪੁਰਾ, ਜੇ.ਜੇ. ਵੈਲੀ, ਆਈ.ਟੀ.ਆਈ. ਕੈਂਪਸ ਰੂਪਨਗਰ, ਪੋਲੀਟੈਕਨੀਕਲ ਕਾਲਜ ਰੂਪਨਗਰ, ਥਾਣਾ ਸਦਰ , ਹੋਲੀ ਫੈਮਿਲੀ ਸਕੂਲ, ਸਦਾਬਰਤ, ਗੋਲਡਨ ਸਿਟੀ,ਗਰੀਨ ਐਵਨਿਊ ਅਤੇ ਹੁਸੈਨਪੁਰ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਕੰਮ ਅਨੁਸਾਰ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ-ਘੱਟ ਹੋ ਸਕਦਾ ਹੈ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਮਲਵਿੰਦਰ ਸਿੰਘ ਪੀ.ਐੱਸ.ਪੀ.ਸੀ.ਐੱਲ ਸਬ-ਡਵੀਜ਼ਨ ਰੂਪਨਗਰ ਵੱਲੋਂ ਦਿੱਤੀ ਗਈ ਹੈ।
ਨਵਾਂਸ਼ਹਿਰ (ਤ੍ਰਿਪਾਠੀ)- ਉਪ ਮੰਡਲ ਨਵਾਂਸ਼ਹਿਰ ਦੇ ਸਹਾਇਕ ਇੰਜ.ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਬਰਨਾਲਾ ਗੇਟ ਫੀਡਰ 11 ਕੇ.ਵੀ. ਸਿਵਲ ਹਸਪਤਾਲ ਫੀਡਰ ਅਤੇ 132 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ ਚੰਡੀਗੜ੍ਹ ਰੋਡ ਫੀਡਰ ਦੀ ਬਿਜਲੀ ਸਪਲਾਈ 23 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਕਰ ਕੇ ਸਿਵਲ ਹਸਪਤਾਲ, ਆਈ. ਵੀ. ਵਾਈ. ਹਸਪਤਾਲ, ਨਵੀ ਕੋਰਟ ਕੰਪਲੈਕਸ, ਡੀ.ਸੀ. ਕੰਮਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸਿਵਾਲਿਕ ਇੰਕਲੇਵ , ਪ੍ਰਿੰਸ ਇੰਕਲੇਵ, ਰਣਜੀਤ ਨਗਰ , ਛੋਕਰਾ ਮੁਹੱਲਾ , ਮਹਿਲਾ ਕਾਲੋਨੀ , ਗੁਰੂ ਨਾਨਕ ਨਗਰ , ਜਲੰਧਰ ਕਾਲੋਨੀ , ਬਰਨਾਲਾ ਗੇਟ , ਸਬਜ਼ੀ ਮੰਡੀ ,ਰਣਜੀਤ ਨਗਰ , ਲਾਜਪਤ ਨਗਰ , ਲੱਖ ਦਾਤਾ ਪੀਰ ਵਾਲੀ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਾਲੋਨੀ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਕੁਲਾਮ ਰੋਡ ਆਦਿ ਪ੍ਰਭਾਵਿਤ ਹੋਣਗੇ।
ਵਣ ਵਿਭਾਗ ਦੀ ਟੀਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਬੋਲੈਰੋ ਗੱਡੀ ’ਚ ਖੈਰ ਦੀ ਲੱਕੜ ਸਣੇ 3 ਸਮੱਗਲਰ ਕਾਬੂ
NEXT STORY