ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਸ ਨੇ 5 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਦੱਸਿਆ ਕਿ ਥਾਣਾ ਮੇਹਟੀਆਣਾ ਦੀ ਪੁਲਸ ਨੇ 2 ਭਗੌੜੇ ਦੋਸ਼ੀਆਂ ਹਰਮੇਸ਼ ਉਰਫ ਰਿੰਕੂ ਪੁੱਤਰ ਰਾਮ ਸ਼ਾਹ ਅਤੇ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਮੁੰਡੀਆਂ ਖੁਰਦ ਥਾਣਾ ਜਮਾਲਪੁਰ ਜ਼ਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਦੋਸ਼ੀ ਥਾਣਾ ਮੇਹਟੀਆਣਾ 'ਚ 10 ਅਗਸਤ 2010 ਨੂੰ ਧਾਰਾ-399 ਤੇ 402 ਤਹਿਤ ਦਰਜ ਕੇਸ 'ਚ ਭਗੌੜੇ ਐਲਾਨੇ ਗਏ ਸਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਥਾਣਾ ਹਰਿਆਣਾ ਦੀ ਪੁਲਸ ਨੇ ਇਕ ਭਗੌੜੇ ਦੋਸ਼ੀ ਬਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਹਿੰਦੀਪੁਰ ਜੱਟਾਂ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੂੰ ਲੁੱਟ-ਖੋਹ ਦੀ ਘਟਨਾ ਦੇ ਸੰਬੰਧ 'ਚ 5 ਅਗਸਤ 2014 ਨੂੰ ਧਾਰਾ- 382, 411 ਤਹਿਤ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਭਗੌੜੇ ਦੋਸ਼ੀ ਮੰਗਤ ਰਾਮ ਪੁੱਤਰ ਘਨ੍ਹੱਈਆ ਰਾਮ ਵਾਸੀ ਘੁਮਹਾਰ ਮੰਡੀ ਲੁਧਿਆਣਾ ਹਾਲ ਵਾਸੀ ਰਾਏਪੁਰ ਕੋਲ ਬਲੌਂਗੀ ਬੈਰੀਅਰ ਜ਼ਿਲਾ ਐੱਸ. ਏ. ਐੱਸ. ਨਗਰ ਨੂੰ ਧਾਰਾ-279, 337, 338, 427 ਤਹਿਤ 27 ਅਕਤੂਬਰ 2012 ਨੂੰ ਦਰਜ ਕੇਸ 'ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਗੜ੍ਹਦੀਵਾਲਾ ਦੀ ਪੁਲਸ ਨੇ ਸਤਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਸੀਣਾ ਥਾਣਾ ਚੱਬੇਵਾਲ ਨੂੰ ਅਗਵਾ ਤੇ ਦੁਸ਼ਕਰਮ ਦੀ ਘਟਨਾ ਦੇ ਸੰਬੰਧ 'ਚ 15 ਸਤੰਬਰ 2015 ਨੂੰ ਧਾਰਾ-376-ਡੀ, 366 ਤਹਿਤ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ।
ਹਰਿਆਣਾ, (ਰੱਤੀ)-ਹਰਿਆਣਾ ਦੀ ਪੁਲਸ ਨੇ ਇਕ ਭਗੌੜੇ ਐਲਾਨੇ ਦੋਸ਼ੀ ਕਮਲੇਸ਼ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਪਿੰਡ ਖਾਂਬੜਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਖਿਲਾਫ਼ 2001 ਵਿਚ ਨੌਸ਼ਹਿਰਾ ਦੇ ਜੰਗਲ 'ਚੋਂ ਲੱਕੜ ਚੋਰੀ ਕਰਨ ਦੇ ਸਬੰਧ 'ਚ ਕੇਸ ਦਰਜ ਕੀਤਾ ਗਿਆ ਸੀ।
ਮੇਹਟੀਆਣਾ, (ਸੰਜੀਵ)-ਜ਼ਿਲਾ ਪੁਲਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਮੇਹਟੀਆਣਾ ਦੇ ਐੱਸ. ਐੱਚ. ਓ. ਇੰਸਪੈਕਟਰ ਵਿਕਰਮਜੀਤ ਸਿੰਘ ਦੀ ਅਗਵਾਈ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਚਰਨਜੀਤ ਸਿੰਘ ਤੇ ਏ. ਐੱਸ. ਆਈ. ਗੁਰਮਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੱਪਲਾਂਵਾਲਾ ਬੱਸ ਅੱਡੇ ਤੋਂ ਇੰਦਰਜੀਤ ਰਾਮ ਉਰਫ ਰਿੰਕ ਪੁੱਤਰ ਹਰਮੇਸ਼ ਲਾਲ ਵਾਸੀ ਖਨੌੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਖਿਲਾਫ਼ ਮੁਕੱਦਮਾ ਨੰ. 77, ਮਿਤੀ 22 ਜੂਨ 2015 ਨੂੰ ਦਰਜ ਕੀਤਾ ਗਿਆ ਸੀ। ਦੋਸ਼ੀ ਨੂੰ ਮਾਣਯੋਗ ਜੇ. ਐੱਸ. ਖੁਸ਼ਦਿਲ ਹੁਸ਼ਿਆਰਪੁਰ ਦੀ ਅਦਾਲਤ ਨੇ ਧਾਰਾ-324, 341, 506, 148, 149 ਤਹਿਤ 5 ਅਪ੍ਰੈਲ 2017 ਨੂੰ ਭਗੌੜਾ ਐਲਾਨ ਦਿੱਤਾ ਸੀ। ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ।
ਪਿੰਡ ਫੁੱਲੋ ਮਿੱਠੀ ਵਾਸੀ ਵਾਟਰ ਵਰਕਸ ਦੇ ਨਹਿਰੀ ਪਾਣੀ ਨੂੰ ਤਰਸੇ
NEXT STORY