ਅਬੋਹਰ (ਸੁਨੀਲ) : ਵੱਖ-ਵੱਖ ਥਾਣਿਆਂ ਦੀ ਪੁਲਸ ਨੇ 7 ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਸਹਾਇਕ ਸਬ-ਇੰਸਪੈਕਟਰ ਅਮਰੀਕ ਸਿੰਘ ਪੁਲਸ ਪਾਰਟੀ ਦੇ ਨਾਲ ਜੋਹੜੀ ਮੰਦਰ ਤੋਂ ਪੁਰਾਣੀ ਕਿਲਿਆਂਵਾਲੀ ਰੋਡ ਵੱਲ ਗੈਸ ਏਜੰਸੀ ਗੋਦਾਮ ਦੇ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਮਾਨਸ ਨਾਗਪਾਲ ਪੁੱਤਰ ਮੁਕੇਸ਼ ਨਾਗਪਾਲ, ਵਾਸੀ ਕਿਲਿਆਂਵਾਲੀ ਰੋਡ ਗਾਹਕਾਂ ਨੂੰ ਹੈਰੋਇਨ ਵੇਚਣ ਲਈ ਉਡੀਕ ਕਰ ਰਿਹਾ ਹੈ।
ਪੁਲਸ ਨੇ ਉਸ ਜਗ੍ਹਾਂ ’ਤੇ ਛਾਪਾ ਮਾਰਿਆ ਅਤੇ ਮਾਨਸ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਦੂਜੇ ਪਾਸੇ ਸਿਟੀ ਪੁਲਸ ਸਟੇਸ਼ਨ ਨੰਬਰ 2 ਦੇ ਸਹਾਇਕ ਸਬ-ਇੰਸਪੈਕਟਰ ਸੁਖਮੰਦਰ ਸਿੰਘ ਪੁਲਿਸ ਪਾਰਟੀ ਨਾਲ ਡੀ. ਆਰ. ਰਿਜ਼ੋਰਟ ਚੌਧਰੀ ਮੁਹੱਲਾ ਨੇੜੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਗਿਆਨ ਪ੍ਰਕਾਸ਼ ਪੁੱਤਰ ਪੁਰਸ਼ੋਤਮ ਦਾਸ ਸ਼ਰਮਾ, ਨਰੇਸ਼ ਕੁਮਾਰ ਪੁੱਤਰ ਸੋਹਨ ਲਾਲ ਦੋਵੇਂ ਵਾਸੀ ਗਲੀ ਨੰਬਰ-21, ਬੜੀ ਪੌੜਾ ਨਵੀਂ ਆਬਾਦੀ ਅਤੇ ਸੁਨੀਲ ਕੁਮਾਰ ਪੁੱਤਰ ਮੋਤੀ ਸਿੰਘ ਵਾਸੀ ਅਮਰਪੁਰਾ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਇੱਕ ਹੋਰ ਮਾਮਲੇ ਵਿੱਚ ਸਦਰ ਪੁਲਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਹਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਆਲਮਗੜ੍ਹ ਜੀ. ਟੀ. ਰੋਡ ਅਬੋਹਰ ਸ੍ਰੀ ਗੰਗਾਨਗਰ ਨੇੜੇ ਮੌਜੂਦ ਸਨ। ਉਨ੍ਹਾਂ ਨੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਉਂਦਾ ਦੇਖਿਆ ਗਿਆ, ਜਿਸ ’ਤੇ ਤਿੰਨ ਵਿਅਕਤੀ ਬੈਠੇ ਸਨ। ਜਦੋਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਦੇਸਰਾਜ, ਸੁਖਦੀਪ ਸਿੰਘ ਪੁੱਤਰ ਬਾਗਾ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਲਖਵਿੰਦਰ ਸਿੰਘ ਸਾਰੇ ਵਾਸੀ ਅਜੀਤ ਨਗਰ ਗਲੀ ਨੰਬਰ-1 ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ ਦੇ ਢੰਡਾਰੀ ਪੁਲ਼ ਨੇੜੇ ਵਾਪਰਿਆ ਦਰਦਨਾਕ ਹਾਦਸਾ, ਵਿਅਕਤੀ ਦੀ ਗਈ ਜਾਨ
NEXT STORY