ਸਮਾਣਾ (ਦਰਦ)- ਬੀਤੀ ਰਾਤ ਥਾਣਾ ਘੱਗਾ ਦੇ ਪਿੰਡ ਕਲਵਾਣੂੰ ਦੇ ਇਕ ਮਦਰੱਸੇ ’ਚ ਪੜ੍ਹਾਈ ਕਰ ਰਹੇ 8 ਬੱਚੇ ਫਰਾਰ ਹੋ ਗਏ ਸਨ। ਇਨ੍ਹਾਂ ਨੂੰ ਸਦਰ ਪੁਲਸ ਨੇ ਪਿੰਡ ਖਾਨਪੁਰ ਵਾਸੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰ ਕੇ ਕੈਬਨਿਟ ਮੰਤਰੀ ਦੇ ਓ.ਐੱਸ.ਡੀ. ਗੁਰਦੇਵ ਸਿੰਘ ਟਿਵਾਣਾ ਦੀ ਹਾਜ਼ਰੀ ’ਚ ਮਾਪਿਆਂ ਦੇ ਸਪੁਰਦ ਕਰ ਦਿੱਤਾ।
ਮਦਰੱਸੇ ਦੇ ਅਧਿਆਪਕ ਅਬਦੁੱਲ ਰਹਿਮਾਨ ਨੇ ਦੱਸਿਆ ਕਿ ਪਿੰਡ ਕਲਵਾਣੂੰ ਸਥਿਤ ਮਦਨੀ ਮਦਰੱਸੇ ’ਚ 75 ਦੇ ਕਰੀਬ ਬੱਚੇ ਪੜ੍ਹਾਈ ਕਰਦੇ ਹਨ, ਜੋ ਦਿਨ-ਰਾਤ ਉੱਥੇ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਾਨਪੁਰ ਦੇ 8 ਬੱਚਿਆਂ ਨੇ 22 ਅਗਸਤ ਨੂੰ ਦਾਖਲਾ ਲੈ ਕੇ ਨਰਸਰੀ ਜਮਾਤ ’ਚ ਪੜ੍ਹਾਈ ਸ਼ੁਰੂ ਕੀਤੀ ਸੀ। ਉਹ ਬਿਨ੍ਹਾਂ ਕਿਸੇ ਨੂੰ ਦੱਸੇ ਹੀ ਰਾਤ ਨੂੰ ਮਦਰੱਸੇ ਦਾ ਤਾਲਾ ਖੋਲ੍ਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਈ-ਰਿਕਸ਼ਾ ’ਚ 8 ਬੱਚੇ ਸਵਾਰ ਹਨ, ਜੋ ਸਾਡੇ ਪਿੰਡ ਦੇ ਨਹੀਂ ਹਨ। ਉਨ੍ਹਾਂ ਈ-ਰਿਕਸ਼ਾ ਨੂੰ ਬੱਚਿਆਂ ਸਮੇਤ ਥਾਣਾ ਸਦਰ ਸਮਾਣਾ ਲਿਆ ਕੇ ਬੱਚਿਆਂ ਤੋਂ ਉਨ੍ਹਾਂ ਦੇ ਵਾਰਿਸਾਂ, ਰਿਹਾਇਸ਼ ਤੇ ਸਿਹਤ ਬਾਰੇ ਜਾਣਿਆ। ਵਾਰਿਸਾਂ ਨੂੰ ਸੂਚਿਤ ਕਰ ਕੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿਖੇ ਬੁਲਾਇਆ ਗਿਆ ਅਤੇ ਬੱਚਿਆਂ ਨੂੰ ਉਨ੍ਹਾਂ ਦਾ ਸਪੁਰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਗ਼ਲਤੀ ਲਈ ਝਿੜਕਿਆ ਤਾਂ ਦਿਲ 'ਚ ਰੱਖੀ ਖ਼ਾਰ, ਨੌਕਰ ਨੇ ਸੁੱਤੇ ਪਏ ਮਾਲਕ ਦੇ ਸਿਰ 'ਚ ਬਾਲਾ ਮਾਰ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੇਰਕਾ ਮਿਲਕ ਪਲਾਂਟ 'ਚ ਲੱਗੇਗਾ ਦਹੀਂ ਤੇ ਲੱਸੀ ਬਣਾਉਣ ਦਾ ਸਵੈ-ਚਾਲਿਤ ਯੂਨਿਟ, 123 ਕਰੋੜ ਰੁਪਏ ਦਾ ਆਵੇਗਾ ਖ਼ਰਚਾ
NEXT STORY