ਮਾਨਸਾ (ਜੱਸਲ) - ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਸਿੱਧੀ ਜੰਗ 'ਚ ਡਿਊਟੀ ਪ੍ਰਤੀ ਮਿਸਾਲੀ ਕਦਮ ਉਠਾਉਣ ਵਾਲੇ 8 ਪੁਲਸ ਅਫਸਰਾਂ, ਕਰਮਚਾਰੀਆਂ ਅਤੇ 1 ਡਾਕਟਰ ਨੂੰ ਡੀ.ਜੀ.ਪੀ. ਪੰਜਾਬ ਵਲੋਂ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸੇ ਤਹਿਤ ਪਿੰਡ/ਪਿੰਡ, ਮੁਹੱਲੇ ਵਿਚ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਵੰਡਣ ਸਬੰਧੀ ਵਿਲੇਜ ਪੁਲਸ ਅਫਸਰਾਂ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਜ਼ਿਲਾ ਲੀਡ ਬੈਂਕ ਮੈਨੇਜ਼ਰ ਨੂੰ ਵੀ ਐਪਰੀਸ਼ੀਏਸ਼ਨ ਪੱਤਰ ਨਾਲ ਨਿਵਾਜਿਆ ਗਿਆ ਹੈ।
ਡੀ.ਜੀ.ਪੀ ਡਿਸਕ ਅਤੇ ਪ੍ਰਸ਼ੰਸ਼ਾ ਪੱਤਰਾਂ ਨਾਲ ਇਹ ਹੋਏ ਸਨਮਾਨਿਤ
ਸਿਵਲ ਹਸਪਤਾਲ ਮਾਨਸਾ ਦੇ ਡਿਪਟੀ ਮੈਡੀਕਲ ਅਫਸਰ ਡਾ. ਰਣਜੀਤ ਸਿੰਘ ਰਾਏ, ਡੀ.ਐਸ.ਪੀ ਮਾਨਸਾ ਹਰਜਿੰਦਰ ਸਿੰਘ ਗਿੱਲ, ਏ.ਐਸ.ਆਈ ਬਲਵੰਤ ਸਿੰਘ ਭੀਖੀ, ਏ.ਐਸ.ਆਈ ਗੁਰਤੇਜ ਸਿੰਘ, ਡੀ.ਐਸ.ਪੀ. ਬੁਢਲਾਡਾ ਜਸਪਿੰਦਰ ਸਿੰਘ , ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਅਤੇ ਏ.ਐਸ.ਆਈ ਗੁਰਮੇਲ ਸਿੰਘ, ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਅਤੇ ਕਾਂਸਟੇਬਲ ਹਰਦੀਪ ਸਿੰਘ ਨੂੰ ਡੀ.ਜੀ.ਪੀ. ਡਿਸਕਾਂ ਅਤੇ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੁਲਸ ਮੁਲਾਜ਼ਮਾਂ ਦੀ ਹੋਂਸਲਾ ਅਫਜਾਈ ਲਈ ਅਜਿਹੇ ਯਤਨ ਜਾਰੀ ਰਹਿਣਗੇ : ਡਾ . ਭਾਰਗਵ
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਸਿੱਧੀ ਲੜਾਈ ਲੜ ਰਹੇ ਮਹਿਕਮਾ ਪੁਲਸ ਦੇ ਅਫਸਰਾਨ ਵਲੋਂ ਦਿਨ-ਰਾਤ ਇਕ ਕਰਕੇ ਡਿਊਟੀ ਨਿਭਾਉਣ 'ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕਰਕੇ ਹੋਂਸਲਾ ਅਫਜਾਈ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਬਜ਼ੁਰਗਾਂ, ਵਿਧਵਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਬੈਂਕਾ ਵਿਖੇ ਆਉਣ ਦੀ ਬਜਾਏ ਮਾਨਸਾ ਜ਼ਿਲ੍ਹਾ ਅੰਦਰ ਤਾਇਨਾਤ ਵਿਲੇਜ ਪੁਲਸ ਅਫਸਰਾਂ ਤੇ ਬੈਂਕ ਅਧਿਕਾਰੀਆਂ ਦੀ ਸਹਾਇਤਾ ਨਾਲ ਘਰ ਤੱਕ ਪੈਨਸ਼ਨਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਚੰਗੀ ਡਿਊਟੀ ਨਿਭਾਉਣ ਵਾਲੇ ਪੁਲਸ ਮੁਲਾਜ਼ਮਾਂ ਦੀ ਹੋਂਸਲਾ ਅਫਜ਼ਾਈ ਲਈ ਅੱਗੇ ਤੋਂ ਵੀ ਅਜਿਹੇ ਯਤਨ ਜਾਰੀ ਰਹਿਣਗੇ।
ਝੋਨੇ ਦੀ ਬਿਜਾਈ ਅਤੇ ਲਵਾਈ ਦੀ ਤਰੀਕ ਤੈਅ ਕਰਨ ਵਿਚ ਐਨੀ ਢਿੱਲ ਕਿਉਂ ?
NEXT STORY