ਪਟਿਆਲਾ (ਬਲਜਿੰਦਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ 8 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਕੇਸ ਵਿਚ ਸਤਿੰਦਰਪਾਲ ਸਿੰਘ ਉਰਫ ਲੱਕੀ ਵਾਸੀ ਬਾਬਾ ਦੀਪ ਸਿੰਘ ਨਗਰ ਮਲੋਟ ਜ਼ਿਲਾ ਮੁਕਤਸਰ ਹਾਲ ਨਿਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਸਦਰ ਰਾਜਪੁਰਾ ਵਿਖੇ ਐੈੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੈ। ਸਤਿੰਦਰਪਾਲ ਨੂੰ ਅਦਾਲਤ ਨੇ 17 ਜਨਵਰੀ 2015 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ਵਿਚ ਜਸਪਾਲ ਸਿੰਘ ਵਾਸੀ ਪਿੰਡ ਸ਼ੰਕਰਪੁਰ ਤਹਿ. ਰਾਜਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਵਿਖੇ 138, 142 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਅਦਾਲਤ ਨੇ ਉਸ ਨੂੰ 15 ਅਪ੍ਰੈਲ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਤੀਜੇ ਕੇਸ ਵਿਚ ਸ਼ਿੰਦਰ ਸਿੰਘ ਵਾਸੀ ਸੰਪੂਰਨਗੜ੍ਹ ਥਾਣਾ ਜੁਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਜੁਲਕਾਂ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਸ਼ਿੰਦਰ ਸਿੰਘ ਨੂੰ ਅਦਾਲਤ ਨੇ 29 ਅਪ੍ਰੈਲ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਚੌਥੇ ਕੇਸ ਵਿਚ ਕੌਸ਼ੱਲਿਆ ਵਾਸੀ ਚੂਹਨਪੁਰ ਜੱਟਾਂ ਨਾਂ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਜੁਲਕਾਂ ਵਿਚ ਉਸ ਵਿਰੁੱਧ 138, 142 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਕੌਸ਼ੱਲਿਆ ਨੂੰ 18 ਮਈ 2017 ਨੂੰ ਅਦਾਲਤ ਨੇ ਪੀ. ਓ. ਕਰਾਰ ਦਿੱਤਾ ਸੀ। ਪੰਜਵੇਂ ਕੇਸ ਵਿਚ ਰਾਜੇਸ਼ ਕੁਮਾਰ ਵਾਸੀ ਨਾਮਦਾਰ ਖਾਨ ਰੋਡ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਕੋਤਵਾਲੀ ਵਿਚ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਰਾਜੇਸ਼ ਨੂੰ ਅਦਾਲਤ ਨੇ 21 ਅਕਤੂਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ। ਇਸੇ ਤਰ੍ਹਾਂ ਇਕ ਹੋਰ ਕੇਸ ਵਿਚ ਭਗਵਾਨ ਦਾਸ ਵਾਸੀ ਵਾਲਮੀਕਿ ਬਸਤੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਭਗਵਾਨ ਦਾਸ ਨੂੰ ਅਦਾਲਤ ਨੇ 7 ਅਕਤੂਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਸੱਤਵੇਂ ਕੇਸ ਵਿਚ ਬ੍ਰਿਜ ਭੂਸ਼ਣ ਉਰਫ ਬ੍ਰਿਜੇਸ਼ ਵਾਸੀ ਅੰਬਾਲਾ ਕੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਬ੍ਰਿਜ ਭੂਸ਼ਣ ਨੂੰ ਅਦਾਲਤ ਨੇ 16 ਨਵੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਇਕ ਹੋਰ ਕੇਸ ਵਿਚ ਗੁਰਜੰਟ ਸਿੰਘ ਵਾਸੀ ਪਿੰਡ ਬਡਲਾ ਥਾਣਾ ਜੁਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਜੁਲਕਾਂ ਵਿਚ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਗੁਰਜੰਟ ਨੂੰ ਅਦਾਲਤ ਨੇ 26 ਮਈ 2015 ਨੂੰ ਪੀ. ਓ. ਕਰਾਰ ਦਿੱਤਾ ਸੀ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਏ. ਐੱਸ. ਆਈ. ਕਰਮ ਚੰਦ ਤੋਂ ਇਲਾਵਾ ਹੌਲਦਾਰ ਜਸਪਾਲ ਸਿੰਘ, ਹੌਲਦਾਰ ਬਲਵਿੰਦਰ ਸਿੰਘ ਤੇ ਹੌਲਦਾਰ ਦਲਜੀਤ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।
ਆਂਗਣਵਾੜੀ ਯੂਨੀਅਨ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ-ਪੱਤਰ
NEXT STORY