ਜਲੰਧਰ, (ਮਹੇਸ਼)- 9 ਦਿਨ ਪਹਿਲਾਂ ਘਰ ਤੋਂ ਭੱਜੇ 9 ਸਾਲ ਦੇ ਬੱਚੇ ਨੂੰ ਰੇਲਵੇ ਪੁਲਸ ਜਲੰਧਰ ਛਾਉਣੀ ਨੇ ਅੱਜ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ। ਚੌਕੀ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ 21 ਨਵੰਬਰ ਨੂੰ ਜੰਮੂਤਵੀ ਤੋਂ ਆਉਣ ਵਾਲੀ ਟਰੇਨ ਦੇ ਯਾਤਰੀਆਂ ਨੇ ਲਾਵਾਰਿਸ ਹਾਲਤ ਵਿਚ ਘੁੰਮ ਰਹੇ ਇਸ ਬੱਚੇ ਨੂੰ ਰੇਲਵੇ ਪੁਲਸ ਚੌਕੀ ਪਹੁੰਚਾਇਆ, ਜਿਸ ਤੋਂ ਬਾਅਦ ਬੱਚੇ ਨੇ ਪੁਲਸ ਨੂੰ ਦੱਸਿਆ ਕਿ ਉਹ ਜੰਮੂ ਦਾ ਰਹਿਣ ਵਾਲਾ ਹੈ। ਪੁਲਸ ਉਸ ਨੂੰ ਉਥੇ ਲੈ ਗਈ। ਉਥੋਂ ਪਤਾ ਲੱਗਾ ਕਿ ਉਹ ਪੁਲਸ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਅਸਲ ਵਿਚ ਉਹ ਟਿੱਬਾ ਰੋਡ ਲੁਧਿਆਣੇ ਦਾ ਵਾਸੀ ਹੈ। ਉਸ ਦਾ ਨਾਂ ਮੁਹੰਮਦ ਸਾਬਰ ਪੁੱਤਰ ਮੁਹੰਮਦ ਮੁਸ਼ਕੀਨ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੱਚੇ ਦੇ ਪਿਤਾ ਅਤੇ ਮਾਮਾ ਰੇਲਵੇ ਪੁਲਸ ਚੌਕੀ ਪਹੁੰਚ ਗਏ ਅਤੇ ਬੱਚੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਬੱਚੇ ਦੇ ਮਿਲਣ 'ਤੇ ਰੇਲਵੇ ਪੁਲਸ ਤੇ ਜੰਮੂਤਵੀ ਟਰੇਨ ਦੇ ਯਾਤਰੀਆਂ ਦਾ ਧੰਨਵਾਦ ਕੀਤਾ।
ਮਾਸੂਮ ਬੱਚੇ ਤੋਂ ਮੋਬਾਇਲ ਲੁੱਟਣ ਵਾਲੇ ਗ੍ਰਿਫਤਾਰ
NEXT STORY