ਜਲੰਧਰ : ਸੂਬੇ ਦੇ 9 ਮੈਰੀਟੋਰੀਅਸ ਸਕੂਲਾਂ ਦੀ ਕਾਊਂਸਲਿੰਗ ਖਤਮ ਹੋ ਚੁੱਕੀ ਹੈ। ਲੜਕੀਆਂ ਦੀਆਂ ਸੀਟਾਂ ਫੁਲ ਹੋ ਚੁੱਕੀਆਂ ਹਨ, ਜਦੋਂ ਕਿ ਲੜਕਿਆਂ ਦੀਆਂ ਸੀਟਾਂ ਖਾਲੀ ਰਹਿ ਗਈਆਂ ਹਨ। ਵੱਡੀ ਗਿਣਤੀ 'ਚ ਲੜਕੇ ਟੈਸਟ ਪਾਸ ਨਹੀਂ ਕਰ ਸਕੇ ਸਨ, ਜਿਸ ਦੇ ਚੱਲਦਿਆਂ ਸੀਟਾ ਨਹੀਂ ਭਰ ਸਕੀਆਂ। ਲੜਕਿਆਂ ਦੀਆਂ ਸੀਟਾਂ ਜਲਦ ਭਰਨ ਲਈ 7 ਜੂਨ ਨੂੰ ਦੋਬਾਰਾ ਕਾਊਂਸਲਿੰਗ ਸ਼ੁਰੂ ਹੋਵੇਗੀ।
ਫਿਲਹਾਲ ਤਿੰਨੇ ਸਟਰੀਮ ਦੀਆਂ ਕੁੱਲ 264 ਸੀਟਾਂ ਖਾਲੀ ਹਨ। ਇਨ੍ਹਾਂ ਸੀਟਾਂ ਨੂੰ ਭਰਨ ਲਈ ਮੈਰੀਟੋਰੀਅਸ ਸਕੂਲ ਪ੍ਰਾਜੈਕਟ ਦੇ ਅਧਿਕਾਰੀਆਂ ਨੇ ਜ਼ਿਲੇ ਦੇ ਡੀ. ਈ. ਓ. ਨੂੰ ਨਿਰਦੇਸ਼ ਦਿੱਤੇ ਹਨ। ਸੂਬੇ ਦੇ 9 ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ 15439 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪ੍ਰੀਖਿਆ 'ਚ 14909 ਵਿਦਿਆਰਥੀ ਬੈਠੇ ਸਨ, ਜਿਨ੍ਹਾਂ 'ਚੋਂ ਸਿਰਫ 4738 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਦਸਵੀਂ 'ਚ 70 ਫੀਸਦੀ ਨੰਬਰ ਪਾਉਣ ਵਾਲੇ ਵਿਦਿਆਰਥੀ ਟੈਸਟ 'ਚ ਬੈਠੇ ਸਨ। ਟੈਸਟ 'ਚ ਸਿਰਫ 32 ਫੀਸਦੀ ਵਿਦਿਆਰਥੀ ਹੀ ਪਾਸ ਹੋ ਸਕੇ ਸਨ।
ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਜੋੜੇ ਨਾਲ ਵਾਪਰਿਆ ਹਾਦਸਾ, ਪਤਨੀ ਦੀ ਮੌਤ
NEXT STORY