ਅੰਮ੍ਰਿਤਸਰ/ਬਟਾਲਾ (ਸੁਮਿਤ ਖੰਨਾ)-ਗੁਰਦਾਸਪੁਰ ਦੇ ਬਟਾਲਾ ’ਚ ਇਕ ਪਿੰਡ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ’ਚ ਇਕ 9 ਸਾਲਾ ਬੱਚੇ ਨੂੰ ਇਲਾਕੇ ਦੇ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਕੁੱਤੇ ਜਦੋਂ ਬੱਚੇ ਨੂੰ ਨੋਚ ਨੋਚ ਖਾ ਰਹੇ ਸਨ ਤਾਂ ਇਸੇ ਦੌਰਾਨ ਬੱਚੇ ਦੀ ਮਾਂ ਨੇ ਇੱਟ ਦੇ ਵਾਰ ਕਰਕੇ ਆਪਣੇ ਬੱਚੇ ਨੂੰ ਬਚਾਇਆ।
ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)
ਮਾਂ ਨੇ ਬੱਚੇ ਦੀ ਜਾਨ ਤਾਂ ਬਚਾ ਲਈ ਪਰ ਇਸ ਦੌਰਾਨ ਉਸ ਦੇ ਕੰਨ ਤੇ ਲੱਤ ਦਾ ਇਕ ਹਿੱਸਾ ਕੁੱਤੇ ਨੇ ਖਾ ਗਿਆ ਸੀ। ਬੱਚੇ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਇਸ ਬੱਚੇ ਨੂੰ ਬਚਾਉਣਾ ਇਕ ਚੁਣੌਤੀਪੂਰਨ ਕੰਮ ਸੀ, ਜਿਸ ਨੂੰ ਉਹ ਪੂਰਾ ਕਰ ਰਹੇ ਹਨ। ਉਸ ਨੇ ਦੱਸਿਆ ਕਿ ਬੱਚੇ ਦੇ ਸਰੀਰ ’ਤੇ ਜ਼ਖ਼ਮ ਬਹੁਤ ਜ਼ਿਆਦਾ ਹਨ ਤੇ ਸਰੀਰ ਦੇ ਕਈ ਹਿੱਸੇ ਕੁੱਤੇ ਖਾ ਗਏ ਹਨ।
ਇਹ ਵੀ ਪੜ੍ਹੋ ; ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ
ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਰਾਜਾ ਵੜਿੰਗ ਨੇ‘ਆਪ’ ’ਤੇ ਬੋਲੇ ਵੱਡੇ ਹਮਲੇ
NEXT STORY