ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਸਨਮਦੀਪ ਸਿੰਘ ਨੇ ਬੀਤੇ ਦਿਨੀਂ ਮਲੇਸ਼ੀਆ 'ਚ ਪੰਜਾਬੀਆਂ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਸਨਮਦੀਪ ਸਿੰਘ ਨੇ ਮਲੇਸ਼ੀਆ 'ਚ ਕਰਾਟੇ ਚੈਂਪੀਅਨਸ਼ਿਪ 'ਚ ਹਿੱਸਾ ਲੈ ਕੇ ਉਥੇ ਆਪਣੇ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕਰਦੇ ਹੋਏ ਸੋਨ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਚੈਂਮਪੀਅਨ ਦਾ ਖ਼ਿਤਾਬ ਜਿੱਤ ਕੇ ਜਦ ਉਹ ਅੱਜ ਆਪਣੇ ਸ਼ਹਿਰ ਗੁਰਦਾਸਪੁਰ ਪਹੁੰਚਿਆ ਤਾਂ ਉਸਦੀ ਘਰ ਵਾਪਸੀ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ। ਸਭ ਨੇ ਕਰਾਟੇ ਖਿਡਾਰੀ ਦਾ ਭਰਵਾਂ ਸਵਾਗਤ ਕੀਤਾ ਅਤੇ ਦਾਦਾ-ਦਾਦੀ ਅਤੇ ਪਰਿਵਾਰ ਨੇ ਭੱਬਾ ਪਾਰ ਭੰਗੜਾ ਪਾ ਕੇ ਖੁਸ਼ੀ ਜਾਹਿਰ ਕੀਤੀ। ਉਥੇ ਹੀ ਪਰਿਵਾਰ ਇਸ ਗੱਲ ਦੀ ਵੀ ਖੁਸ਼ੀ ਮਨਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨੇ ਲਗਾਤਾਰ ਦੋ ਵਾਰ ਵਿਦੇਸ਼ ਦੀ ਧਰਤੀ 'ਤੇ ਜਿੱਤ ਹਾਸਲ ਕੀਤੀ ਅਤੇ ਪੂਰੇ ਦੇਸ਼, ਸੂਬੇ ਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਅਜਨਾਲਾ ਦੇ ਸਕੂਲ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਪੁਲਸ ਨੇ ਇੰਝ ਸਵਾਰੀ ਭੁਗਤ
ਗੁਰਦਾਸਪੁਰ ਜ਼ਿਲ੍ਹੇ ਦੇ 9 ਸਾਲਾ ਸਨਮਦੀਪ ਸਿੰਘ ਨੇ ਮਲੇਸ਼ੀਆ, ਅਮਰੀਕਾ ਅਤੇ ਚੀਨ ਦੇ ਖਿਡਾਰੀ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਸਨਮਦੀਪ ਸਿੰਘ ਦੇ ਦਾਦਾ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਨਮਦੀਪ ਦੇ ਮਲੇਸ਼ੀਆ ਤੋਂ ਭਾਰਤ ਪਰਤਣ ਬਾਰੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਇਸ ਦੇ ਬਾਵਜੂਦ ਕੋਈ ਵੀ ਅਧਿਕਾਰੀ ਜਾਂ ਜ਼ਿਲ੍ਹਾ ਖੇਡ ਅਧਿਕਾਰੀ ਉਸ ਦੇ ਸਵਾਗਤ ਲਈ ਨਹੀਂ ਆਇਆ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ
ਸਨਮਦੀਪ ਸਿੰਘ ਨੇ ਇਸ ਵਾਰ ਜਿਥੇ ਮਲੇਸ਼ੀਆ 'ਚ ਹੋਏ ਕਰਾਟੇ ਮੁਕਾਬਲੇ 'ਚ ਤਿੰਨ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਸੋਨੇ ਦਾ ਮੈਡਲ ਜਿੱਤਿਆ ਅਤੇ ਉਸਦੇ ਨਾਲ ਹੀ ਉਸਨੂੰ ਚੈਮਪੀਅਨ ਦਾ ਵੀ ਖ਼ਿਤਾਬ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਉਹ ਦੁਬਈ 'ਚ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ 'ਚ ਵੀ ਸੋਨ ਤਗਮਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਸਨਮਦੀਪ ਸਿੰਘ ਨੇ ਇੱਕ ਸਾਲ ਵਿੱਚ ਇਹ ਦੂਜਾ ਸੋਨ ਤਗਮਾ ਜਿੱਤਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ 'ਚ ਡੇਂਗੂ ਦਾ ਪ੍ਰਕੋਪ: ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ, WHO ਨੇ ਦਿੱਤੀ ਇਹ ਚੇਤਾਵਨੀ
NEXT STORY