ਚੰਡੀਗੜ੍ਹ: ਪੰਜਾਬ ਵਿਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ। ਇਸ ਸਾਲ ਹੋਈ ਇਸ ਪ੍ਰੀਖਿਆ ਦੇ ਨਤੀਜੇ ਨਾ ਸਿਰਫ਼ ਹੈਰਾਨੀਜਨਕ ਹਨ, ਸਗੋਂ ਮਾਂ ਬੋਲੀ ਪ੍ਰਤੀ ਸੰਜਿਦਾ ਲੋਕਾਂ ਲਈ ਬੇਹੱਦ ਚਿੰਤਾਜਨਕ ਵੀ ਹਨ। ਦਰਅਸਲ, ਭਾਸ਼ਾ ਵਿਭਾਗ ਵੱਲੋਂ ਇਸ ਸਾਲ ਮਾਰਚ ਵਿਚ ਹੋਈ ਪੰਜਾਬੀ ਭਾਸ਼ਾ ਯੋਗਤਾ ਪ੍ਰੀਖਿਆ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ ਹਨ। ਇਸ ਵਿਚ 90 ਫ਼ੀਸਦੀ ਬਿਨੈਕਾਰ ਫੇਲ੍ਹ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ - 2 ਬੱਚਿਆਂ ਦੀ ਮਾਂ ਨਾਲ ਪਿਆਰ ਦੀਆਂ ਪੀਂਘਾਂ ਪਾ ਪਛਤਾਇਆ ਨੌਜਵਾਨ, ਅਖ਼ੀਰ ਉਹ ਕੀਤਾ ਜੋ ਸੋਚਿਆ ਨਾ ਸੀ
ਇਹ ਪ੍ਰੀਖਿਆ ਸਾਲ ਵਿਚ ਚਾਰ ਵਾਰ ਹੁੰਦੀ ਹੈ: ਮਾਰਚ, ਜੂਨ, ਸਤੰਬਰ ਅਤੇ ਦਸੰਬਰ। ਜਿਨ੍ਹਾਂ ਉਮੀਦਵਾਰਾਂ ਨੇ ਮੈਟ੍ਰਿਕ ਲੈਵਲ 'ਤੇ ਪੰਜਾਬੀ ਨਹੀਂ ਪੜ੍ਹੀ, ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਇਹ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ। ਇਮਤਿਹਾਨ ਵਿਚ ਦੋ ਪੇਪਰ ਹੁੰਦੇ ਹਨ: ਵਿਆਕਰਨ ਅਤੇ ਤਕਨੀਕੀ। ਹਰੇਕ ਪੇਪਰ 75 ਅੰਕਾਂ ਦਾ ਹੁੰਦਾ ਹੈ, ਜਿਸ ਵਿਚੋਂ ਉਮੀਦਵਾਰ ਨੂੰ ਘੱਟੋ-ਘੱਟ 25 ਅੰਕ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਮਾਰਚ ਮਹੀਨੇ 69 ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ ਮਹਿਜ਼ 7 ਹੀ ਪਾਸ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ - Kapil Sharma ਦੇ ਸ਼ੋਅ 'ਚ ਦਿਸਣਗੇ ਨਵਜੋਤ ਸਿੰਘ ਸਿੱਧੂ! ਅਗਲੇ ਐਪੀਸੋਡ ਦਾ ਪ੍ਰੋਮੋ ਹੋਇਆ ਵਾਇਰਲ
ਪ੍ਰੀਖਿਆ ਨਤੀਜੇ ਬਾਰੇ ਗੱਲਬਾਤ ਕਰਦਿਆਂ ਪੰਜਾਬ ਭਾਸ਼ਾ ਵਿਭਾਗ ਦੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰ ਤਾਂ ਸਹੀ ਤਰ੍ਹਾਂ ਪੰਜਾਬੀ ਲਿਖ ਵੀ ਨਹੀਂ ਸਕੇ। ਉਨ੍ਹਾਂ ਦੇ ਸ਼ਬਦਾਂ ਦੀ ਲਿਖਾਵਟ ਵਿਚ ਕਾਫ਼ੀ ਗਲਤੀਆਂ ਸਨ। ਇਸ ਕਾਰਨ ਉਹ ਇਸ ਪ੍ਰੀਖਿਆ ਨੂੰ ਪਾਸ ਨਹੀਂ ਕਰ ਸਕੇ।
ਉੱਥੇ ਹੀ ਪ੍ਰੀਖਿਆ ਵਿਚ ਫ਼ੇਲ੍ਹ ਹੋਣ ਵਾਲੇ ਕੁਝ ਵਿਦਿਆਰਥੀਆਂ ਨੇ ਇਸ ਨਤੀਜੇ 'ਤੇ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 90 ਫ਼ੀਸਦੀ ਉਮੀਦਵਾਰਾਂ ਦੇ ਫ਼ੇਲ੍ਹ ਹੋਣ ਨਾਲ ਚੈਕਿੰਗ ਪ੍ਰਣਾਲੀ 'ਤੇ ਵੀ ਸ਼ੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਨੂੰ ਦੁਬਾਰਾ ਚੈੱਕ ਕਰਵਾਉਣ ਦਾ ਬਦਲ ਵੀ ਨਹੀਂ ਦਿੱਤਾ ਜਾਂਦਾ।
ਇਹ ਖ਼ਬਰ ਵੀ ਪੜ੍ਹੋ - ਪਟਿਆਲਾ ’ਚ ਮੇਲੇ ਦੌਰਾਨ ਟੁੱਟਿਆ ਚੱਲਦਾ ਝੂਲਾ, ਪੈ ਗਿਆ ਚੀਕ-ਚਿਹਾੜਾ (ਵੀਡੀਓ)
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਲੇਖਕ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਲਈ ਗਈ ਇਹ ਪ੍ਰੀਖਿਆ ਜ਼ਿਆਦਾ ਔਖ਼ੀ ਨਹੀਂ ਸੀ। ਫ਼ਿਰ ਵੀ ਜੇਕਰ 90 ਫ਼ੀਸਦੀ ਦੇ ਕਰੀਬ ਉਮੀਦਵਾਰ ਫ਼ੇਲ੍ਹ ਹੋਏ ਹਨ, ਤਾਂ ਇਹ ਦਰਸਾਉਂਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਪੰਜਾਬੀ ਭਾਸ਼ਾ ਦੇ ਨਿਘਾਰ ਲਈ ਸਿੱਖਿਆ ਪ੍ਰਣਾਲੀ ਅਤੇ ਮਾਪਿਆਂ ਨੂੰ ਕਸੂਰਵਾਰ ਠਹਿਰਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਕ ਖਾਣ ਤੋਂ ਬਾਅਦ 10 ਸਾਲਾ ਕੁੜੀ ਦੀ ਮੌਤ ਹੋਣ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਆਈ ਸਾਹਮਣੇ
NEXT STORY