ਰੂਪਨਗਰ (ਵਿਜੇ)-ਸੰਨ 1947 ’ਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਦਰਦ ਅੱਜ ਉਸ ਵੇਲੇ ਫੇਰ ਤਾਜ਼ਾ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਮਦੀਨ ਦੇ ਸਤਿਕਾਰਯੋਗ ਭੂਆ ਜੀ 76 ਸਾਲ ਬਾਅਦ ਆਪਣੇ ਭਤੀਜੇ ਨੂੰ ਮਿਲਣ ਰੂਪਨਗਰ ਪੁੱਜੇ। ਜ਼ਿਕਰਯੋਗ ਹੈ ਕਿ 1947 ’ਚ ਵੰਡ ਸਮੇਂ ਅਫ਼ਜਲ ਬੀਬੀ ਜੋ ਉਸ ਸਮੇਂ ਲਗਭਗ 14 ਸਾਲ ਦੀ ਸੀ ਆਪਣੇ ਨਾਨਕੇ ਪਿੰਡ ਬਾਰਾਂ ਚੱਕ ਜ਼ਿਲ੍ਹਾ ਛਾਈਵਾਲ ਗਈ ਹੋਈ ਸੀ ਕਿ ਵੰਡ ਦਾ ਐਲਾਨ ਹੋ ਗਿਆ ਅਤੇ ਹਜ਼ਾਰਾਂ ਲੱਖਾਂ ਪਰਿਵਾਰਾਂ ਵਾਂਗ ਇਸ ਪਰਿਵਾਰ ’ਚੋਂ ਵੀ ਇਹ ਬੀਬੀ ਪਾਕਿਸਤਾਨ ਰਹਿ ਗਏ ਅਤੇ ਬਾਕੀ ਪਰਿਵਾਰ ਆਪਣੇ ਪਿੰਡ ਖਡੂਰ ਸਾਹਿਬ ਭਾਰਤ ’ਚ ਰਹਿ ਗਿਆ।
ਇਹ ਵੀ ਪੜ੍ਹੋ: ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
76 ਸਾਲ ਦੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਜਦੋਂ ਅਫ਼ਜਲ ਬੀਬੀ ਨੂੰ 90 ਸਾਲ ਦੀ ਉਮਰ ਵਿਚ ਇਕ ਮਹੀਨੇ ਲਈ ਭਾਰਤ ਦਾ ਵੀਜ਼ਾ ਮਿਲ ਗਿਆ ਅਤੇ ਉਹ ਖਡੂਰ ਸਾਹਿਬ ਆਪਣੇ ਪੇਕੇ ਪਿੰਡ ਅਤੇ ਰੂਪਨਗਰ ਸ਼ਹਿਰ ’ਚ ਰਹਿੰਦੇ ਆਪਣੇ ਭਤੀਜੇ ਕਰਮਦੀਨ ਨੂੰ ਮਿਲਣ ਲਈ ਰੂਪਨਗਰ ਪੁੱਜੇ। ਇਸ ਮੌਕੇ ਕਰਮਦੀਨ ਦੇ ਪਰਿਵਾਰ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਵੱਲੋਂ ਵੀ ਬੜੇ ਭਾਵੁਕ ਮਾਹੌਲ ਵਿਚ ਬੀਬੀ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਮਨਜੀਤ ਸਿੰਘ ਤੰਬੜ, ਬਲਜਿੰਦਰ ਸਿੰਘ ਮਿੱਠੂ ਜਸਵੰਤ ਸਿੰਘ ਸੈਣੀ ਜੋਰਾਵਰ ਸਿੰਘ ਬਿੱਟੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
2 ਵੱਡੇ ਪੁਲਸ ਅਫ਼ਸਰਾਂ ਦੇ ਨਾਂ 'ਤੇ ਵਿਅਕਤੀ ਤੋਂ ਠੱਗੇ 11.45 ਲੱਖ, 2 ਦੋਸ਼ੀ ਗ੍ਰਿਫ਼ਤਾਰ
NEXT STORY