ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਡੀ. ਐੱਸ. ਪੀ. ਸਿਟੀ ਰਾਜੇਸ਼ ਛਿੱਬਰ ਦੀ ਅਗਵਾਈ 'ਚ ਐਂਟੀ ਸਨੈਚਿੰਗ ਐਂਡ ਥੈਫਟ ਸੈੱਲ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਐੱਸ. ਐੱਚ. ਓ. ਸਿਟੀ ਬਲਵੰਤ ਸਿੰਘ ਬਲਿੰਗ ਦੀ ਰਹਿਨੁਮਾਈ ਹੇਠ ਆਈ. ਡੀ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਦੀ ਭੰਨ-ਤੋੜ ਕਰਨ ਵਾਲੇ 2 ਚੋਰਾਂ ਨੂੰ ਕਾਬੂ ਕੀਤਾ ਹੈ। ਪਿਛਲੇ ਦਿਨੀਂ ਚੋਰਾਂ ਨੇ ਆਈ. ਡੀ. ਬੀ. ਆਈ. ਬੈਂਕ ਨੇੜੇ ਪੁਰਾਣਾ ਬੱਸ ਅੱਡਾ ਪੱਕਾ ਕਾਲਜ ਰੋਡ ਬਰਨਾਲਾ ਦੇ ਏ. ਟੀ. ਐੈੱਮ. ਨੂੰ ਤੋੜ ਕੇ ਉਸ 'ਚੋਂ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਚੋਰਾਂ ਨੇ ਏ. ਟੀ. ਐੱਮ. 'ਚੋਂ ਕੈਮਰਾ ਅਤੇ ਅੱਗ ਬੁਝਾਊੁ ਯੰਤਰ ਆਦਿ ਚੋਰੀ ਕਰ ਲਏ ਸਨ। ਮੁਖਬਰ ਦੀ ਇਤਲਾਹ 'ਤੇ ਬਾਰੂ ਖਾਨ ਪੁੱਤਰ ਮੈਂਗਲ ਖਾਨ ਵਾਸੀ ਦਾਨਗੜ੍ਹ ਹਾਲ ਆਬਾਦ ਗਲੀ ਨੰ. 4 ਸੇਖਾ ਰੋਡ ਬਰਨਾਲਾ ਅਤੇ ਸੰਜੀਵ ਕੁਮਾਰ ਉਰਫ ਕਾਕਾ ਪੁੱਤਰ ਭਗਵਾਨ ਦਾਸ ਵਾਸੀ ਅਕਾਲਗੜ੍ਹ ਬਸਤੀ ਬਰਨਾਲਾ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਸੇਖਾ ਰੋਡ ਗਲੀ ਨੰ. 4 ਤੋਂ ਨਿਊ ਪੈਲੇਸ ਰੋਡ ਵੱਲ ਜਾਂਦੇ ਹੋਏ ਕਾਬੂ ਕੀਤਾ।
ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਕਰਦੇ ਸਨ ਚੋਰੀਆਂ ਛ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਕਰੀਬ ਦੋ ਮਹੀਨੇ ਪਹਿਲਾਂ ਮਾਲਵਾ ਫੈਕਟਰੀ ਤੋਂ ਚੋਰੀ ਕੀਤਾ ਸੀ। ਇਹ ਚੋਰੀਆਂ ਉਹ ਆਪਣੇ ਨਸ਼ੇ ਦੀ ਲਤ ਨੂੰ ਪੁਰਾ ਕਰਨ ਲਈ ਕਰਦੇ ਹਨ। ਐੈੱਸ. ਐੈੱਚ. ਓ. ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਚੋਰਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY