ਜਲੰਧਰ (ਪੁਨੀਤ)–ਵਿਆਹ ਤੋਂ ਕਈ ਸਾਲ ਬਾਅਦ ਵੀ ਬੱਚਾ ਨਾ ਹੋਣ ਕਾਰਨ ਲੱਖਾਂ ਜੋੜੇ ਇਲਾਜ ਕਰਵਾ ਰਹੇ ਹਨ ਅਤੇ ਇਧਰ-ਉਧਰ ਭਟਕ ਰਹੇ ਹਨ ਤਾਂ ਕਿ ਉਨ੍ਹਾਂ ਦੇ ਘਰ ਬੱਚਾ ਪੈਦਾ ਹੋ ਸਕੇ। ਦੂਜੇ ਪਾਸੇ ਇਸ ਦੇ ਉਲਟ ਕਈ ਲੋਕ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕੁੱਖ ਵਿਚ ਉਸ ਦਾ ਕਤਲ ਕਰ ਦਿੰਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਬੀਤੇ ਦਿਨ ਮਹਾਨਗਰ ਦੇ ਹਾਈਵੇਅ ਨੇੜੇ ਸਥਿਤ ਭਗਤ ਸਿੰਘ ਕਾਲੋਨੀ ਵਿਚ ਵੇਖਣ ਨੂੰ ਮਿਲਿਆ।
ਬੀਤੇ ਦਿਨ ਸਵੇਰੇ 11 ਵਜੇ ਦੇ ਲਗਭਗ ਭਗਤ ਸਿੰਘ ਕਾਲੋਨੀ ਵਿਚ ਸਫ਼ਾਈ ਕਰਵਾਈ ਜਾ ਰਹੀ ਸੀ ਕਿ ਇਸ ਦੌਰਾਨ 3 ਮਹੀਨੇ ਦੇ ਬੱਚੇ ਦਾ ਭਰੂਣ ਮਿਲਿਆ। ਇਸ ਦ੍ਰਿਸ਼ ਨੂੰ ਵੇਖ ਕੇ ਸਾਰੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ। ਲੜਕੀ ਪੈਦਾ ਹੋਣ ਦੇ ਡਰੋਂ ਲੋਕਾਂ ਵੱਲੋਂ ਲੜਕੀ ਦੀ ਭਰੂਣ ਹੱਤਿਆ ਕਰਨ ਦੀਆਂ ਗੱਲਾਂ ਤਾਂ ਕਈ ਵਾਰ ਸੁਣਨ ਨੂੰ ਮਿਲ ਚੁੱਕੀਆਂ ਹਨ ਪਰ ਇਥੋਂ ਜਿਹੜਾ ਭਰੂਣ ਮਿਲਿਆ, ਉਹ ਲੜਕੇ ਦਾ ਹੈ। ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕੁੱਖ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ‘ਆਪ’ ਦੀ ਮਿਸ਼ਨ-24 ਮੁਹਿੰਮ, CM ਅਰਵਿੰਦ ਕੇਜਰੀਵਾਲ 13 ਨੂੰ ਆਉਣਗੇ ਅੰਮ੍ਰਿਤਸਰ
ਇਲਾਕਾ ਨਿਵਾਸੀ ਦੀਪਕ ਨੇ ਦੱਸਿਆ ਕਿ ਉਹ ਕਿਸੇ ਕੰਮ ਤੋਂ ਵਾਪਸ ਪਰਤੇ ਤਾਂ ਲੇਬਰ ਦੇ ਲੋਕਾਂ ਨੇ ਇਸ ਬਾਰੇ ਦੱਸਿਆ। ਇਸ ਘਟਨਾ ਨਾਲ ਲੋਕਾਂ ਵਿਚ ਬੇਚੈਨੀ ਵੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਅੱਜ ਵੀ ਅਜਿਹੀ ਮਾਨਸਿਕਤਾ ਵਾਲੇ ਲੋਕ ਜ਼ਿੰਦਾ ਹਨ, ਜਿਹੜੇ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦਾ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ। ਇਹ ਸਾਡੇ ਸਮਾਜ ਦੀ ਕੌੜੀ ਸੱਚਾਈ ਹੈ, ਜਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ ਦੇ ਸਾਰੇ ਹੋਟਲਾਂ, ਹਸਪਤਾਲਾਂ ਤੇ ਸ਼ਾਪਿੰਗ ਮਾਲਜ਼ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
‘ਆਪ’ ਦੀ ਮਿਸ਼ਨ-24 ਮੁਹਿੰਮ, CM ਅਰਵਿੰਦ ਕੇਜਰੀਵਾਲ 13 ਨੂੰ ਆਉਣਗੇ ਅੰਮ੍ਰਿਤਸਰ
NEXT STORY