ਮਲੋਟ, (ਜੁਨੇਜਾ, ਜੱਜ)- ਸ਼ਹਿਰ ਅੰਦਰ ਮਾੜੇ ਅਨਸਰਾਂ ਨੇ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਦੋ ਵੱਖ-ਵੱਖ ਬੈਂਕਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ 'ਚੋਂ ਕੀਮਤੀ ਸਾਮਾਨ ਨਾਲ ਭਰੇ ਬੈਗ ਉਡਾ ਲਏ ਹਨ।
ਜਾਣਕਾਰੀ ਅਨੁਸਾਰ ਠੇਕੇਦਾਰ ਨਰਿੰਦਰ ਕੁਮਾਰ ਬਾਂਸਲ ਦਾ ਕਰਮਚਾਰੀ ਵਿਪਨ ਕੁਮਾਰ ਸਵੇਰੇ ਸਾਢੇ 11 ਵਜੇ ਓ. ਬੀ. ਸੀ. ਬੈਂਕ ਵਿਚ ਡਰਾਫ਼ਟ ਬਣਾਉਣ ਆਇਆ ਸੀ। ਜਦੋਂ ਉਹ ਬਾਹਰ ਆਇਆ ਤਾਂ ਕਿਸੇ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਿਆ ਬੈਗ ਚੋਰੀ ਕਰ ਲਿਆ ਸੀ। ਬੈਗ ਵਿਚ ਚੈੱਕ ਬੁੱਕਾਂ ਤੇ ਹੋਰ ਜ਼ਰੂਰੀ ਸਾਮਾਨ ਸੀ। ਵਿਪਨ ਕੁਮਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਇਸ ਤੋਂ 1 ਘੰਟੇ ਬਾਅਦ ਪਹਿਲੀ ਘਟਨਾ ਤੋਂ 100 ਮੀਟਰ ਦੂਰੀ 'ਤੇ ਦੂਜੀ ਘਟਨਾ ਵਾਪਰੀ।
ਜਾਣਕਾਰੀ ਅਨੁਸਾਰ ਫੁੱਲੂਖੇੜਾ ਦਾ ਠੇਕੇਦਾਰ ਹਰਤੇਜ ਸਿੰਘ ਸੇਖੋਂ ਪੁੱਤਰ ਜਗਰੂਪ ਸਿੰਘ ਕਿਸੇ ਕੰਮ ਲਈ ਸਥਾਨਕ ਐਕਸਿਸ ਬੈਂਕ ਆਇਆ ਤਾਂ ਬਾਹਰ ਆਪਣੀ ਕਾਰ ਖੜ੍ਹੀ ਕਰ ਗਿਆ। ਜਦੋਂ ਕੰਮ ਕਰ ਕੇ ਬੈਂਕ 'ਚੋਂ ਬਾਹਰ ਆਇਆ ਤਾਂ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਉਸ ਵਿਚ ਪਿਆ ਬੈਗ ਗਾਇਬ ਸੀ। ਇਸ ਬੈਗ ਵਿਚ ਵੀ ਚੈੱਕ ਬੁੱਕਾਂ, ਪੈਨ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ।
ਨਸ਼ੀਲੇ ਪਦਾਰਥਾਂ ਨਾਲ ਬਜ਼ੁਰਗ ਸਣੇ 2 ਕਾਬੂ
NEXT STORY