ਮਾਲੇਰਕੋਟਲਾ (ਸ਼ਹਾਬੂਦੀਨ) : ਪੰਜਾਬ ਦੇ ਮਾਲੇਰਕੋਟਲਾ 'ਚ ਲੋਕਾਂ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸ਼ਹਿਰ ਵਾਸੀਆਂ ਨੂੰ ਬਿਨਾਂ ਕਲੋਰੀਨ ਵਾਲਾ ਪਾਣੀ ਸਪਲਾਈ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸਿਹਤ ਲਈ ਬੇਹੱਦ ਹੀ ਖ਼ਤਰਨਾਕ ਹੈ। ਸ਼ਹਿਰ ’ਚ ਲੋਕਾਂ ਦੇ ਘਰਾਂ-ਦੁਕਾਨਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਲਈ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ਛੋਟੇ-ਵੱਡੇ ਕਰੀਬ 37 ਟਿਊਬਵੈੱਲ ਲਾਏ ਹੋਏ ਦੱਸੇ ਜਾਂਦੇ ਹਨ। ਭਾਵੇਂ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀ ਵੱਡੇ ਟਿਊਬਵੈੱਲਾਂ ’ਚ ਕਲੋਰੀਨ ਪਾਏ ਜਾਣ ਦਾ ਦਾਅਵਾ ਕਰਦੇ ਹਨ ਪਰ ਭਰੋਸੇਯੋਗ ਸੂਤਰਾਂ ਮੁਤਾਬਕ ਬਹੁਤੇ ਟਿਊਬਵੈੱਲਾਂ ’ਤੇ ਕਥਿਤ ਕਲੋਰੀਨ ਤੋਂ ਬਿਨਾਂ ਹੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਸਖ਼ਤ ਹੁਕਮ ਜਾਰੀ! ਜਾਣੋ ਕਿਹੜੀਆਂ-ਕਿਹੜੀਆਂ ਲੱਗੀਆਂ ਪਾਬੰਦੀਆਂ
ਜਿਹੜਾ ਪਾਣੀ ਅਸੀਂ ਪੀ ਰਹੇ ਹਾਂ, ਉਹ ਵੀ ਗੰਧਲਾ ਹੋਣ ਕਾਰਨ ਪੀਣ ਲਾਈਕ ਨਹੀਂ ਹੈ। ਪੰਜਾਬ ਭਰ ਅੰਦਰ ਵੱਡੀਆਂ ਫੈਕਟਰੀਆਂ ਵੱਲੋਂ ਕੈਮੀਕਲਾਂ ਵਾਲਾ ਪਾਣੀ ਧਰਤੀ ਹੇਠਾਂ ਸੁੱਟੇ ਜਾਣ ਕਾਰਨ ਪਾਣੀ ’ਚ ਖ਼ਤਰਨਾਕ ਰਸਾਇਣਾਂ ਦੀ ਮਾਤਰਾ ਵੱਧ ਗਈ ਹੈ। ਅਜਿਹੇ ਪਾਣੀ ਨੂੰ ਪੀਣ ਨਾਲ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਅੰਦਰ ਲੱਗੇ ਟਿਊਬਵੈੱਲਾਂ ਦਾ ਦੌਰਾ ਕਰਨ ’ਤੇ ਦੇਖਿਆ ਕਿ ਕਈ ਟਿਊਬਵੈੱਲਾਂ ’ਤੇ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਅਤੇ ਕੁੱਝ ਟਿਊਬਵੈੱਲ ’ਤੇ ਕਲੋਰੀਨ ਮਿਕਸ ਕਰਨ ਵਾਲਾ ਸਿਸਟਮ ਤਾਂ ਲੱਗਾ ਹੋਇਆ ਹੈ ਪਰ ਉੱਥੇ ਕਲੋਰੀਨ ਪਾਏ ਜਾਣ ਵਰਗੀ ਕਥਿਤ ਕੋਈ ਗੱਲ ਦਿਖਾਈ ਨਹੀਂ ਦਿੱਤੀ ਕਿਉਂਕਿ ਟਿਊਬਵੈੱਲ ਚੱਲਦੇ ਹੋਣ ਦੇ ਬਾਵਜੂਦ ਡੋਜ਼ਰਾਂ ਦੇ ਸਵਿੱਚ ਕਥਿਤ ਬੰਦ ਪਏ ਦੇਖੇ ਗਏੇ।
ਇਹ ਵੀ ਪੜ੍ਹੋ : ਨਵੀਂ ਨੂੰਹ ਨੇ ਵਸਣ ਤੋਂ ਪਹਿਲਾਂ ਹੀ ਚੜ੍ਹਾ 'ਤਾ ਚੰਨ, ਪਤੀ ਸਣੇ ਸਹੁਰੇ ਪਰਿਵਾਰ ਦੇ ਉੱਡੇ ਹੋਸ਼
ਇਸੇ ਤਰ੍ਹਾਂ ਸ਼ਹਿਰ ਦੀਆਂ ਕਈ ਗਲੀਆਂ-ਮੁਹੱਲਿਆਂ ’ਚ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਉਕਤ ਖੇਤਰਾਂ ’ਚ ਪਾਣੀ ਦੀ ਸਪਲਾਈ ਪੂਰੀ ਕਰਨ ਲਈ ਨਗਰ ਕੌਂਸਲ ਵੱਲੋਂ ਲਾਈਆਂ ਗਈ ਛੋਟੀਆਂ ਮੋਟਰਾਂ ’ਤੇ ਕਥਿਤ ਡੋਜ਼ਰ ਜਾਂ ਕਲੋਰੀਨ ਮਿਕਸਰ ਸਿਸਟਮ ਨਹੀਂ ਲੱਗਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਟਿਊਬਵੈੱਲਾਂ ’ਤੇ ਕਲੋਰੀਨ ਪਾਈ ਜਾਂਦੀ ਹੈ ਜਾਂ ਨਹੀਂ ਇਹ ਚੈੱਕ ਕਰਨ ਲਈ ਕੋਈ ਵੀ ਵੱਡਾ ਅਧਿਕਾਰੀ ਜਾਂ ਕੌਂਸਲ ਪ੍ਰਧਾਨ ਕਦੇ ਨਹੀਂ ਆਉਂਦਾ। ਜੇਕਰ ਕੋਈ ਇਸ ਸਬੰਧੀ ਪੁੱਛਣ ਲਈ ਉਨ੍ਹਾਂ ਨੂੰ ਫੋਨ ਕਰਦਾ ਹੈ ਤਾਂ ਵਾਰ-ਵਾਰ ਫੋਨ ਕਰਨ ’ਤੇ ਵੀ ਉਹ ਫੋਨ ਨਹੀਂ ਚੁੱਕਦੇ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਲੋਕਾਂ ਨੂੰ ਸਾਫ-ਸੁਥਰਾ ਕਲੋਰੀਨ ਵਾਲਾ ਪਾਣੀ ਸਪਲਾਈ ਕਰਨਾ ਯਕੀਨੀ ਬਣਾਇਆ ਜਾਵੇ।
ਕੀ ਕਹਿਣਾ ਹੈ ਕੌਂਸਲ ਦੇ ਸਬੰਧਿਤ ਕਰਮਚਾਰੀ ਦਾ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਵਾਟਰ ਸਪਲਾਈ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਜ਼ਿੰਮੇਵਾਰ ਕਰਮਚਾਰੀ ਨਾਲ ਮੋਬਾਇਲ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਟਿਊਬਵੈੱਲਾਂ ’ਤੇ ਕਲੋਰੀਨ ਮਿਕਸ ਕਰਨ ਲਈ ਡੋਜ਼ਰ ਲੱਗੇ ਹੋਏ ਹਨ, ਉਨ੍ਹਾਂ ’ਤੇ ਕਲੋਰੀਨ ਪਾਈ ਜਾਂਦੀ ਹੈ ਪਰ ਉਨ੍ਹਾਂ ਨਾਲ ਹੀ ਇਹ ਵੀ ਮੰਨਿਆ ਕਿ ਸ਼ਹਿਰ ਦੇ ਗਲੀ-ਮੁਹੱਲਿਆਂ ’ਚ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ’ਤੇ ਕਲੋਰੀਨ ਮਿਕਸ ਕਰਨ ਵਾਲਾ ਡੋਜ਼ਰ ਨਹੀਂ ਲੱਗਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gpay ਦਾ Blue Tick ਤੁਹਾਨੂੰ ਕਰ ਸਕਦਾ ਹੈ ਕੰਗਾਲ, ਹੈਰਾਨ ਕਰ ਦੇਵੇਗੀ ਤੁਹਾਨੂੰ ਇਹ ਖ਼ਬਰ
NEXT STORY